ਯਸ਼ਾਯਾਹ 51

ਆਪਣੇ ਪਿਤਾ ਅਬਰਾਹਾਮ ਵੱਲ ਵੇਖੋ, ਅਤੇ ਸਾਰਾਹ ਵੱਲ, ਜਿਸ ਨੇ ਤੈਨੂੰ ਜਨਮ ਦਿੱਤਾ ਹੈ। ਜਦੋਂ ਮੈਂ ਉਸਨੂੰ ਬੁਲਾਇਆ ਤਾਂ ਉਹ ਇੱਕ ਹੀ ਆਦਮੀ ਸੀ, ਅਤੇ ਉਹ ਨੂੰ ਬਰਕਤ ਦਿੱਤੀ ਅਤੇ ਉਹ ਨੂੰ ਵਧਾਇਆ।

Isaiah 51:2 (UKJV) Look unto Abraham your father, and unto Sarah that bare you: for I called him alone, and blessed him, and increased him.

1“ਹੇ ਧਰਮ ਉੱਤੇ ਚੱਲਣ ਵਾਲਿਓ, ਮੇਰੀ ਸੁਣੋ! ਹੇ ਯਾਹਵੇਹ ਨੂੰ ਭਾਲਣ ਵਾਲਿਓ: ਉਸ ਚੱਟਾਨ ਵੱਲ ਜਿੱਥੋਂ ਤੁਸੀਂ ਕੱਢੇ ਗਏ, ਅਤੇ ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ;

2ਆਪਣੇ ਪਿਤਾ ਅਬਰਾਹਾਮ ਵੱਲ ਵੇਖੋ, ਅਤੇ ਸਾਰਾਹ ਵੱਲ, ਜਿਸ ਨੇ ਤੈਨੂੰ ਜਨਮ ਦਿੱਤਾ ਹੈ। ਜਦੋਂ ਮੈਂ ਉਸਨੂੰ ਬੁਲਾਇਆ ਤਾਂ ਉਹ ਇੱਕ ਹੀ ਆਦਮੀ ਸੀ, ਅਤੇ ਉਹ ਨੂੰ ਬਰਕਤ ਦਿੱਤੀ ਅਤੇ ਉਹ ਨੂੰ ਵਧਾਇਆ।

3ਯਾਹਵੇਹ ਜ਼ਰੂਰ ਸੀਯੋਨ ਨੂੰ ਦਿਲਾਸਾ ਦੇਵੇਗਾ, ਅਤੇ ਉਹ ਦੇ ਸਾਰੇ ਖੰਡਰਾਂ ਨੂੰ ਤਰਸ ਨਾਲ ਵੇਖੇਗਾ। ਉਹ ਉਸ ਦੇ ਮਾਰੂਥਲਾਂ ਨੂੰ ਅਦਨ ਵਰਗਾ, ਉਸ ਦੀਆਂ ਉਜਾੜਾਂ ਨੂੰ ਯਾਹਵੇਹ ਦੇ ਬਾਗ਼ ਵਰਗਾ ਬਣਾ ਦੇਵੇਗਾ। ਖੁਸ਼ੀ ਅਤੇ ਅਨੰਦ ਉਸ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਤੇ ਭਜਨ ਗਾਉਣ ਦੀ ਆਵਾਜ਼।

4“ਹੇ ਮੇਰੇ ਲੋਕੋ, ਮੇਰੀ ਗੱਲ ਸੁਣੋ। ਹੇ ਮੇਰੀ ਕੌਮ, ਮੇਰੀ ਸੁਣ: ਸਿੱਖਿਆ ਮੇਰੇ ਵੱਲੋਂ ਦਿੱਤੀ ਜਾਵੇਗੀ। ਮੇਰਾ ਨਿਆਂ ਕੌਮਾਂ ਲਈ ਚਾਨਣ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.