ਯਸ਼ਾਯਾਹ 51

“ਹੇ ਧਰਮ ਉੱਤੇ ਚੱਲਣ ਵਾਲਿਓ, ਮੇਰੀ ਸੁਣੋ! ਹੇ ਯਾਹਵੇਹ ਨੂੰ ਭਾਲਣ ਵਾਲਿਓ: ਉਸ ਚੱਟਾਨ ਵੱਲ ਜਿੱਥੋਂ ਤੁਸੀਂ ਕੱਢੇ ਗਏ, ਅਤੇ ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ;

Isaiah 51:1 (UKJV) Hearken to me, all of you that follow after righteousness, all of you that seek the LORD: look unto the rock whence all of you are hewn, and to the hole of the pit whence all of you are dug.

1“ਹੇ ਧਰਮ ਉੱਤੇ ਚੱਲਣ ਵਾਲਿਓ, ਮੇਰੀ ਸੁਣੋ! ਹੇ ਯਾਹਵੇਹ ਨੂੰ ਭਾਲਣ ਵਾਲਿਓ: ਉਸ ਚੱਟਾਨ ਵੱਲ ਜਿੱਥੋਂ ਤੁਸੀਂ ਕੱਢੇ ਗਏ, ਅਤੇ ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ;

2ਆਪਣੇ ਪਿਤਾ ਅਬਰਾਹਾਮ ਵੱਲ ਵੇਖੋ, ਅਤੇ ਸਾਰਾਹ ਵੱਲ, ਜਿਸ ਨੇ ਤੈਨੂੰ ਜਨਮ ਦਿੱਤਾ ਹੈ। ਜਦੋਂ ਮੈਂ ਉਸਨੂੰ ਬੁਲਾਇਆ ਤਾਂ ਉਹ ਇੱਕ ਹੀ ਆਦਮੀ ਸੀ, ਅਤੇ ਉਹ ਨੂੰ ਬਰਕਤ ਦਿੱਤੀ ਅਤੇ ਉਹ ਨੂੰ ਵਧਾਇਆ।

3ਯਾਹਵੇਹ ਜ਼ਰੂਰ ਸੀਯੋਨ ਨੂੰ ਦਿਲਾਸਾ ਦੇਵੇਗਾ, ਅਤੇ ਉਹ ਦੇ ਸਾਰੇ ਖੰਡਰਾਂ ਨੂੰ ਤਰਸ ਨਾਲ ਵੇਖੇਗਾ। ਉਹ ਉਸ ਦੇ ਮਾਰੂਥਲਾਂ ਨੂੰ ਅਦਨ ਵਰਗਾ, ਉਸ ਦੀਆਂ ਉਜਾੜਾਂ ਨੂੰ ਯਾਹਵੇਹ ਦੇ ਬਾਗ਼ ਵਰਗਾ ਬਣਾ ਦੇਵੇਗਾ। ਖੁਸ਼ੀ ਅਤੇ ਅਨੰਦ ਉਸ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਤੇ ਭਜਨ ਗਾਉਣ ਦੀ ਆਵਾਜ਼।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.