8“ਕਿਉਂਕਿ ਮੇਰੇ ਵਿਚਾਰ ਤੁਹਾਡੇ ਵਿਚਾਰ ਨਹੀਂ ਹਨ, ਨਾ ਹੀ ਤੁਹਾਡੇ ਰਾਹ ਮੇਰੇ ਰਾਹ ਹਨ,” ਯਾਹਵੇਹ ਦਾ ਵਾਕ ਹੈ।
9“ਜਿਵੇਂ ਅਕਾਸ਼ ਧਰਤੀ ਨਾਲੋਂ ਉੱਚੇ ਹਨ, ਉਸੇ ਤਰ੍ਹਾਂ ਮੇਰੇ ਰਾਹ ਤੁਹਾਡੇ ਰਾਹਾਂ ਨਾਲੋਂ ਅਤੇ ਮੇਰੇ ਵਿਚਾਰ ਤੁਹਾਡੇ ਵਿਚਾਰਾਂ ਨਾਲੋਂ ਉੱਚੇ ਹਨ।
10ਜਿਵੇਂ ਮੀਂਹ ਅਤੇ ਬਰਫ਼, ਅਕਾਸ਼ ਤੋਂ ਹੇਠਾਂ ਆਉਂਦੀ ਹੈ, ਅਤੇ ਉੱਥੇ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਇਸ ਤਰ੍ਹਾਂ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ,
11ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਇਹ ਮੇਰੇ ਕੋਲ ਖਾਲੀ ਨਹੀਂ ਮੁੜੇਗਾ, ਪਰ ਉਸ ਨੂੰ ਪੂਰਾ ਕਰੇਗਾ ਜੋ ਮੈਂ ਚਾਹੁੰਦਾ ਹਾਂ ਅਤੇ ਉਸ ਉਦੇਸ਼ ਨੂੰ ਪ੍ਰਾਪਤ ਕਰੇਗਾ ਜਿਸ ਲਈ ਮੈਂ ਇਸ ਨੂੰ ਭੇਜਿਆ ਹੈ।
12ਤੁਸੀਂ ਅਨੰਦ ਨਾਲ ਬਾਹਰ ਜਾਵੋਂਗੇ ਅਤੇ ਸ਼ਾਂਤੀ ਨਾਲ ਅੱਗੇ ਵਧੋਗੇ। ਪਹਾੜਾਂ ਅਤੇ ਟਿੱਬੇ ਤੁਹਾਡੇ ਸਾਹਮਣੇ ਖੁੱਲ੍ਹ ਕੇ ਜੈਕਾਰੇ ਗਜਾਉਣਗੇ, ਅਤੇ ਖੇਤ ਦੇ ਸਾਰੇ ਰੁੱਖ ਤਾੜੀਆਂ ਵਜਾਉਣਗੇ।