ਯਸ਼ਾਯਾਹ 55

ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਇਹ ਮੇਰੇ ਕੋਲ ਖਾਲੀ ਨਹੀਂ ਮੁੜੇਗਾ, ਪਰ ਉਸ ਨੂੰ ਪੂਰਾ ਕਰੇਗਾ ਜੋ ਮੈਂ ਚਾਹੁੰਦਾ ਹਾਂ ਅਤੇ ਉਸ ਉਦੇਸ਼ ਨੂੰ ਪ੍ਰਾਪਤ ਕਰੇਗਾ ਜਿਸ ਲਈ ਮੈਂ ਇਸ ਨੂੰ ਭੇਜਿਆ ਹੈ।

Isaiah 55:11 (UKJV) So shall my word be that goes forth out of my mouth: it shall not return unto me void, but it shall accomplish that which I please, and it shall prosper in the thing whereto I sent it.

9“ਜਿਵੇਂ ਅਕਾਸ਼ ਧਰਤੀ ਨਾਲੋਂ ਉੱਚੇ ਹਨ, ਉਸੇ ਤਰ੍ਹਾਂ ਮੇਰੇ ਰਾਹ ਤੁਹਾਡੇ ਰਾਹਾਂ ਨਾਲੋਂ ਅਤੇ ਮੇਰੇ ਵਿਚਾਰ ਤੁਹਾਡੇ ਵਿਚਾਰਾਂ ਨਾਲੋਂ ਉੱਚੇ ਹਨ।

10ਜਿਵੇਂ ਮੀਂਹ ਅਤੇ ਬਰਫ਼, ਅਕਾਸ਼ ਤੋਂ ਹੇਠਾਂ ਆਉਂਦੀ ਹੈ, ਅਤੇ ਉੱਥੇ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਇਸ ਤਰ੍ਹਾਂ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ,

11ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਇਹ ਮੇਰੇ ਕੋਲ ਖਾਲੀ ਨਹੀਂ ਮੁੜੇਗਾ, ਪਰ ਉਸ ਨੂੰ ਪੂਰਾ ਕਰੇਗਾ ਜੋ ਮੈਂ ਚਾਹੁੰਦਾ ਹਾਂ ਅਤੇ ਉਸ ਉਦੇਸ਼ ਨੂੰ ਪ੍ਰਾਪਤ ਕਰੇਗਾ ਜਿਸ ਲਈ ਮੈਂ ਇਸ ਨੂੰ ਭੇਜਿਆ ਹੈ।

12ਤੁਸੀਂ ਅਨੰਦ ਨਾਲ ਬਾਹਰ ਜਾਵੋਂਗੇ ਅਤੇ ਸ਼ਾਂਤੀ ਨਾਲ ਅੱਗੇ ਵਧੋਗੇ। ਪਹਾੜਾਂ ਅਤੇ ਟਿੱਬੇ ਤੁਹਾਡੇ ਸਾਹਮਣੇ ਖੁੱਲ੍ਹ ਕੇ ਜੈਕਾਰੇ ਗਜਾਉਣਗੇ, ਅਤੇ ਖੇਤ ਦੇ ਸਾਰੇ ਰੁੱਖ ਤਾੜੀਆਂ ਵਜਾਉਣਗੇ।

13ਕੰਡਿਆਲੀ ਝਾੜੀ ਦੀ ਥਾਂ ਸਰੂ ਦੇ ਰੁੱਖ ਉੱਗੇਗਾ, ਅਤੇ ਝਾੜੀਆਂ ਦੀ ਥਾਂ ਮਹਿੰਦੀ ਉੱਗੇਗੀ। ਇਸ ਤੋਂ ਯਾਹਵੇਹ ਲਈ ਨਾਮ ਹੋਵੇਗਾ, ਇੱਕ ਸਦੀਪਕ ਚਿੰਨ੍ਹ ਲਈ, ਜੋ ਸਦਾ ਲਈ ਕਾਇਮ ਰਹੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.