ਅੱਯੋਬ 1

ਜਦੋਂ ਦਾਅਵਤ ਦਾ ਸਮਾਂ ਚੱਲਦਾ ਸੀ, ਤਾਂ ਅੱਯੋਬ ਉਹਨਾਂ ਨੂੰ ਸ਼ੁੱਧ ਕਰਨ ਦਾ ਇੰਤਜ਼ਾਮ ਕਰਦਾ ਸੀ। ਉਹ ਸਵੇਰੇ-ਸਵੇਰੇ ਉਹਨਾਂ ਵਿੱਚੋਂ ਹਰੇਕ ਲਈ ਹੋਮ ਦੀ ਭੇਟ ਇਹ ਸੋਚ ਕੇ ਚੜ੍ਹਾਉਂਦਾ, “ਕਿ ਸ਼ਾਇਦ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਦਿਲਾਂ ਵਿੱਚ ਪਰਮੇਸ਼ਵਰ ਨੂੰ ਸਰਾਪ ਦਿੱਤਾ ਹੋਵੇ।” ਅੱਯੋਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ।

Job 1:5 (UKJV) And it was so, when the days of their feasting were gone about, that Job sent and sanctified them, and rose up early in the morning, and offered burnt offerings according to the number of them all: for Job said, It may be that my sons have sinned, and cursed God in their hearts. Thus did Job continually.

3ਅਤੇ ਉਸ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਬਲਦਾਂ ਦੇ ਜੋੜੇ ਅਤੇ ਪੰਜ ਸੌ ਗਧੀਆ ਸਨ ਅਤੇ ਉਸ ਕੋਲ ਬਹੁਤ ਸਾਰੇ ਨੌਕਰ ਸਨ। ਉਹ ਪੂਰਬ ਦੇ ਸਾਰੇ ਲੋਕਾਂ ਵਿੱਚੋਂ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ।

4ਉਹ ਦੇ ਪੁੱਤਰਾਂ ਦੇ ਜਨਮ ਦਿਨ ਤੇ ਉਹਨਾਂ ਦੇ ਘਰ ਦਾਅਵਤ ਹੁੰਦੀ ਸੀ ਅਤੇ ਉਹ ਆਪਣੀਆਂ ਤਿੰਨ ਭੈਣਾਂ ਨੂੰ ਆਪਣੇ ਨਾਲ ਖਾਣ-ਪੀਣ ਲਈ ਬੁਲਾਉਂਦੇ ਸਨ।

5ਜਦੋਂ ਦਾਅਵਤ ਦਾ ਸਮਾਂ ਚੱਲਦਾ ਸੀ, ਤਾਂ ਅੱਯੋਬ ਉਹਨਾਂ ਨੂੰ ਸ਼ੁੱਧ ਕਰਨ ਦਾ ਇੰਤਜ਼ਾਮ ਕਰਦਾ ਸੀ। ਉਹ ਸਵੇਰੇ-ਸਵੇਰੇ ਉਹਨਾਂ ਵਿੱਚੋਂ ਹਰੇਕ ਲਈ ਹੋਮ ਦੀ ਭੇਟ ਇਹ ਸੋਚ ਕੇ ਚੜ੍ਹਾਉਂਦਾ, “ਕਿ ਸ਼ਾਇਦ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਦਿਲਾਂ ਵਿੱਚ ਪਰਮੇਸ਼ਵਰ ਨੂੰ ਸਰਾਪ ਦਿੱਤਾ ਹੋਵੇ।” ਅੱਯੋਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ।

6ਇੱਕ ਦਿਨ ਪਰਮੇਸ਼ਵਰ ਦੇ ਪੁੱਤਰ ਆਪਣੇ ਆਪ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰਨ ਲਈ ਆਏ, ਅਤੇ ਸ਼ੈਤਾਨ ਵੀ ਉਹਨਾਂ ਦੇ ਨਾਲ ਆਇਆ।

7ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਤੂੰ ਕਿੱਥੋਂ ਆਇਆ ਹੈ?” ਸ਼ੈਤਾਨ ਨੇ ਯਾਹਵੇਹ ਨੂੰ ਜਵਾਬ ਦਿੱਤਾ, “ਮੈ ਧਰਤੀ ਤੇ ਘੁੰਮਦਾ ਅਤੇ ਉੱਥੋਂ ਇਧਰ-ਉਧਰ ਫਿਰਦਾ ਆਇਆ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.