ਅੱਯੋਬ 1

ਅਤੇ ਉਸ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਬਲਦਾਂ ਦੇ ਜੋੜੇ ਅਤੇ ਪੰਜ ਸੌ ਗਧੀਆ ਸਨ ਅਤੇ ਉਸ ਕੋਲ ਬਹੁਤ ਸਾਰੇ ਨੌਕਰ ਸਨ। ਉਹ ਪੂਰਬ ਦੇ ਸਾਰੇ ਲੋਕਾਂ ਵਿੱਚੋਂ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ।

Job 1:3 (UKJV) His substance also was seven thousand sheep, and three thousand camels, and five hundred yoke of oxen, and five hundred she asses, and a very great household; so that this man was the greatest of all the men of the east.

1ਊਜ਼ ਦੇਸ਼ ਵਿੱਚ ਅੱਯੋਬ ਨਾਂ ਦਾ ਇੱਕ ਆਦਮੀ ਰਹਿੰਦਾ ਸੀ। ਇਹ ਆਦਮੀ ਨਿਰਦੋਸ਼ ਅਤੇ ਖਰਾ ਸੀ; ਉਹ ਪਰਮੇਸ਼ਵਰ ਤੋਂ ਡਰਦਾ ਸੀ ਅਤੇ ਬੁਰਾਈ ਤੋਂ ਦੂਰ ਰਹਿੰਦਾ ਸੀ।

2ਉਸ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ,

3ਅਤੇ ਉਸ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਬਲਦਾਂ ਦੇ ਜੋੜੇ ਅਤੇ ਪੰਜ ਸੌ ਗਧੀਆ ਸਨ ਅਤੇ ਉਸ ਕੋਲ ਬਹੁਤ ਸਾਰੇ ਨੌਕਰ ਸਨ। ਉਹ ਪੂਰਬ ਦੇ ਸਾਰੇ ਲੋਕਾਂ ਵਿੱਚੋਂ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ।

4ਉਹ ਦੇ ਪੁੱਤਰਾਂ ਦੇ ਜਨਮ ਦਿਨ ਤੇ ਉਹਨਾਂ ਦੇ ਘਰ ਦਾਅਵਤ ਹੁੰਦੀ ਸੀ ਅਤੇ ਉਹ ਆਪਣੀਆਂ ਤਿੰਨ ਭੈਣਾਂ ਨੂੰ ਆਪਣੇ ਨਾਲ ਖਾਣ-ਪੀਣ ਲਈ ਬੁਲਾਉਂਦੇ ਸਨ।

5ਜਦੋਂ ਦਾਅਵਤ ਦਾ ਸਮਾਂ ਚੱਲਦਾ ਸੀ, ਤਾਂ ਅੱਯੋਬ ਉਹਨਾਂ ਨੂੰ ਸ਼ੁੱਧ ਕਰਨ ਦਾ ਇੰਤਜ਼ਾਮ ਕਰਦਾ ਸੀ। ਉਹ ਸਵੇਰੇ-ਸਵੇਰੇ ਉਹਨਾਂ ਵਿੱਚੋਂ ਹਰੇਕ ਲਈ ਹੋਮ ਦੀ ਭੇਟ ਇਹ ਸੋਚ ਕੇ ਚੜ੍ਹਾਉਂਦਾ, “ਕਿ ਸ਼ਾਇਦ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਦਿਲਾਂ ਵਿੱਚ ਪਰਮੇਸ਼ਵਰ ਨੂੰ ਸਰਾਪ ਦਿੱਤਾ ਹੋਵੇ।” ਅੱਯੋਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.