4ਉਹ ਦੇ ਪੁੱਤਰਾਂ ਦੇ ਜਨਮ ਦਿਨ ਤੇ ਉਹਨਾਂ ਦੇ ਘਰ ਦਾਅਵਤ ਹੁੰਦੀ ਸੀ ਅਤੇ ਉਹ ਆਪਣੀਆਂ ਤਿੰਨ ਭੈਣਾਂ ਨੂੰ ਆਪਣੇ ਨਾਲ ਖਾਣ-ਪੀਣ ਲਈ ਬੁਲਾਉਂਦੇ ਸਨ।
5ਜਦੋਂ ਦਾਅਵਤ ਦਾ ਸਮਾਂ ਚੱਲਦਾ ਸੀ, ਤਾਂ ਅੱਯੋਬ ਉਹਨਾਂ ਨੂੰ ਸ਼ੁੱਧ ਕਰਨ ਦਾ ਇੰਤਜ਼ਾਮ ਕਰਦਾ ਸੀ। ਉਹ ਸਵੇਰੇ-ਸਵੇਰੇ ਉਹਨਾਂ ਵਿੱਚੋਂ ਹਰੇਕ ਲਈ ਹੋਮ ਦੀ ਭੇਟ ਇਹ ਸੋਚ ਕੇ ਚੜ੍ਹਾਉਂਦਾ, “ਕਿ ਸ਼ਾਇਦ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਦਿਲਾਂ ਵਿੱਚ ਪਰਮੇਸ਼ਵਰ ਨੂੰ ਸਰਾਪ ਦਿੱਤਾ ਹੋਵੇ।” ਅੱਯੋਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ।
6ਇੱਕ ਦਿਨ ਪਰਮੇਸ਼ਵਰ ਦੇ ਪੁੱਤਰ ਆਪਣੇ ਆਪ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰਨ ਲਈ ਆਏ, ਅਤੇ ਸ਼ੈਤਾਨ ਵੀ ਉਹਨਾਂ ਦੇ ਨਾਲ ਆਇਆ।
7ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਤੂੰ ਕਿੱਥੋਂ ਆਇਆ ਹੈ?” ਸ਼ੈਤਾਨ ਨੇ ਯਾਹਵੇਹ ਨੂੰ ਜਵਾਬ ਦਿੱਤਾ, “ਮੈ ਧਰਤੀ ਤੇ ਘੁੰਮਦਾ ਅਤੇ ਉੱਥੋਂ ਇਧਰ-ਉਧਰ ਫਿਰਦਾ ਆਇਆ ਹਾਂ।”
8ਤਦ ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਕੀ ਤੂੰ ਮੇਰੇ ਸੇਵਕ ਅੱਯੋਬ ਬਾਰੇ ਸੋਚਿਆ ਹੈ? ਉਸ ਵਰਗਾ ਧਰਤੀ ਉੱਤੇ ਕੋਈ ਨਹੀਂ ਹੈ; ਉਹ ਨਿਰਦੋਸ਼ ਅਤੇ ਨੇਕ ਹੈ, ਇੱਕ ਅਜਿਹਾ ਆਦਮੀ ਜੋ ਪਰਮੇਸ਼ਵਰ ਤੋਂ ਡਰਦਾ ਹੈ ਅਤੇ ਬੁਰਾਈ ਤੋਂ ਦੂਰ ਰਹਿੰਦਾ ਹੈ।”