ਅੱਯੋਬ 10

“ਮੈਂ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦਾ ਹਾਂ; ਇਸ ਲਈ ਮੈਂ ਆਪਣੀ ਸ਼ਿਕਾਇਤ ਨੂੰ ਖੁੱਲ੍ਹਾ ਰੱਖਾਂਗਾ ਅਤੇ ਆਪਣੀ ਆਤਮਾ ਦੀ ਕੁੜੱਤਣ ਵਿੱਚ ਬੋਲਾਂਗਾ।

Job 10:1 (UKJV) My soul is weary of my life; I will leave my complaint upon myself; I will speak in the bitterness of my soul.

1“ਮੈਂ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦਾ ਹਾਂ; ਇਸ ਲਈ ਮੈਂ ਆਪਣੀ ਸ਼ਿਕਾਇਤ ਨੂੰ ਖੁੱਲ੍ਹਾ ਰੱਖਾਂਗਾ ਅਤੇ ਆਪਣੀ ਆਤਮਾ ਦੀ ਕੁੜੱਤਣ ਵਿੱਚ ਬੋਲਾਂਗਾ।

2ਮੈਂ ਪਰਮੇਸ਼ਵਰ ਨੂੰ ਆਖਦਾ ਹਾਂ: ਮੈਨੂੰ ਦੋਸ਼ੀ ਨਾ ਠਹਿਰਾਓ, ਪਰ ਮੈਨੂੰ ਦੱਸੋ ਕਿ ਤੇਰੇ ਕੋਲ ਮੇਰੇ ਵਿਰੁੱਧ ਕੀ ਦੋਸ਼ ਹਨ।

3ਕੀ ਤੈਨੂੰ ਇਹ ਚੰਗਾ ਲੱਗਦਾ ਹੈ ਕਿ ਤੂੰ ਮੇਰੇ ਉੱਤੇ ਜ਼ੁਲਮ ਕਰੇ, ਆਪਣੇ ਹੱਥਾਂ ਦੇ ਕੰਮ ਨੂੰ ਠੁਕਰਾ ਦੇ, ਜਦੋਂ ਤੂੰ ਦੁਸ਼ਟਾਂ ਦੀਆਂ ਯੋਜਨਾਵਾਂ ਉੱਤੇ ਹੱਸਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.