ਅੱਯੋਬ 10

ਮੈਂ ਪਰਮੇਸ਼ਵਰ ਨੂੰ ਆਖਦਾ ਹਾਂ: ਮੈਨੂੰ ਦੋਸ਼ੀ ਨਾ ਠਹਿਰਾਓ, ਪਰ ਮੈਨੂੰ ਦੱਸੋ ਕਿ ਤੇਰੇ ਕੋਲ ਮੇਰੇ ਵਿਰੁੱਧ ਕੀ ਦੋਸ਼ ਹਨ।

Job 10:2 (UKJV) I will say unto God, Do not condemn me; show me wherefore you contend with me.

1“ਮੈਂ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦਾ ਹਾਂ; ਇਸ ਲਈ ਮੈਂ ਆਪਣੀ ਸ਼ਿਕਾਇਤ ਨੂੰ ਖੁੱਲ੍ਹਾ ਰੱਖਾਂਗਾ ਅਤੇ ਆਪਣੀ ਆਤਮਾ ਦੀ ਕੁੜੱਤਣ ਵਿੱਚ ਬੋਲਾਂਗਾ।

2ਮੈਂ ਪਰਮੇਸ਼ਵਰ ਨੂੰ ਆਖਦਾ ਹਾਂ: ਮੈਨੂੰ ਦੋਸ਼ੀ ਨਾ ਠਹਿਰਾਓ, ਪਰ ਮੈਨੂੰ ਦੱਸੋ ਕਿ ਤੇਰੇ ਕੋਲ ਮੇਰੇ ਵਿਰੁੱਧ ਕੀ ਦੋਸ਼ ਹਨ।

3ਕੀ ਤੈਨੂੰ ਇਹ ਚੰਗਾ ਲੱਗਦਾ ਹੈ ਕਿ ਤੂੰ ਮੇਰੇ ਉੱਤੇ ਜ਼ੁਲਮ ਕਰੇ, ਆਪਣੇ ਹੱਥਾਂ ਦੇ ਕੰਮ ਨੂੰ ਠੁਕਰਾ ਦੇ, ਜਦੋਂ ਤੂੰ ਦੁਸ਼ਟਾਂ ਦੀਆਂ ਯੋਜਨਾਵਾਂ ਉੱਤੇ ਹੱਸਦਾ ਹੈ?

4ਕੀ ਤੇਰੇ ਕੋਲ ਸਰੀਰਕ ਅੱਖਾਂ ਹਨ? ਕੀ ਤੂੰ ਉਸ ਤਰ੍ਹਾਂ ਵੇਖਦਾ ਹੈ ਜਿਵੇਂ ਮਨੁੱਖ ਵੇਖਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.