ਅੱਯੋਬ 10

ਤੂੰ ਮੇਰੇ ਵਿਰੁੱਧ ਨਵੇਂ ਗਵਾਹ ਲਿਆਉਂਦਾ ਹੈ ਅਤੇ ਮੇਰੇ ਉੱਤੇ ਆਪਣਾ ਗੁੱਸਾ ਵਧਾਉਂਦਾ ਹੈ; ਅਤੇ ਤੇਰੀਆਂ ਫ਼ੌਜਾਂ ਮੇਰੇ ਵਿਰੁੱਧ ਚੜ੍ਹਾਈ ਕਰਦੀਆਂ ਹਨ।

Job 10:17 (UKJV) You renew your witnesses against me, and increase yours indignation upon me; changes and war are against me.

15ਮੇਰੇ ਉੱਤੇ ਹਾਏ, ਜੇਕਰ ਮੈਂ ਕਸੂਰਵਾਰ ਹਾਂ! ਭਾਵੇਂ ਮੈਂ ਨਿਰਦੋਸ਼ ਹਾਂ, ਮੈਂ ਆਪਣਾ ਸਿਰ ਨਹੀਂ ਚੁੱਕ ਸਕਦਾ, ਕਿਉਂਕਿ ਮੈਂ ਸ਼ਰਮ ਨਾਲ ਭਰਿਆ ਹੋਇਆ ਹਾਂ ਅਤੇ ਆਪਣੇ ਦੁੱਖ ਵਿੱਚ ਡੁੱਬ ਗਿਆ ਹਾਂ।

16ਜੇ ਮੈਂ ਆਪਣਾ ਸਿਰ ਉੱਚਾ ਰੱਖਾਂ, ਤਾਂ ਤੂੰ ਸ਼ੇਰ ਵਾਂਗੂੰ ਮੇਰਾ ਪਿੱਛਾ ਕਰਦਾ ਹੈ ਅਤੇ ਮੇਰੇ ਵਿਰੁੱਧ ਆਪਣੀ ਅਦਭੁਤ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੈ।

17ਤੂੰ ਮੇਰੇ ਵਿਰੁੱਧ ਨਵੇਂ ਗਵਾਹ ਲਿਆਉਂਦਾ ਹੈ ਅਤੇ ਮੇਰੇ ਉੱਤੇ ਆਪਣਾ ਗੁੱਸਾ ਵਧਾਉਂਦਾ ਹੈ; ਅਤੇ ਤੇਰੀਆਂ ਫ਼ੌਜਾਂ ਮੇਰੇ ਵਿਰੁੱਧ ਚੜ੍ਹਾਈ ਕਰਦੀਆਂ ਹਨ।

18“ਫਿਰ ਤੂੰ ਮੈਨੂੰ ਕੁੱਖ ਵਿੱਚੋਂ ਕਿਉਂ ਕੱਢਿਆ? ਕਾਸ਼ ਕਿ ਕਿਸੇ ਅੱਖ ਦੇ ਵੇਖਣ ਤੋਂ ਪਹਿਲਾਂ ਹੀ ਮੈਂ ਮਰ ਗਿਆ ਹੁੰਦਾ।

19ਕਾਸ਼ ਮੈਂ ਕਦੇ ਹੋਂਦ ਵਿੱਚ ਨਾ ਆਇਆ ਹੁੰਦਾ, ਜਾਂ ਕੁੱਖ ਤੋਂ ਸਿੱਧਾ ਕਬਰ ਵਿੱਚ ਲਿਜਾਇਆ ਗਿਆ ਹੁੰਦਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.