16ਜੇ ਮੈਂ ਆਪਣਾ ਸਿਰ ਉੱਚਾ ਰੱਖਾਂ, ਤਾਂ ਤੂੰ ਸ਼ੇਰ ਵਾਂਗੂੰ ਮੇਰਾ ਪਿੱਛਾ ਕਰਦਾ ਹੈ ਅਤੇ ਮੇਰੇ ਵਿਰੁੱਧ ਆਪਣੀ ਅਦਭੁਤ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੈ।
17ਤੂੰ ਮੇਰੇ ਵਿਰੁੱਧ ਨਵੇਂ ਗਵਾਹ ਲਿਆਉਂਦਾ ਹੈ ਅਤੇ ਮੇਰੇ ਉੱਤੇ ਆਪਣਾ ਗੁੱਸਾ ਵਧਾਉਂਦਾ ਹੈ; ਅਤੇ ਤੇਰੀਆਂ ਫ਼ੌਜਾਂ ਮੇਰੇ ਵਿਰੁੱਧ ਚੜ੍ਹਾਈ ਕਰਦੀਆਂ ਹਨ।
18“ਫਿਰ ਤੂੰ ਮੈਨੂੰ ਕੁੱਖ ਵਿੱਚੋਂ ਕਿਉਂ ਕੱਢਿਆ? ਕਾਸ਼ ਕਿ ਕਿਸੇ ਅੱਖ ਦੇ ਵੇਖਣ ਤੋਂ ਪਹਿਲਾਂ ਹੀ ਮੈਂ ਮਰ ਗਿਆ ਹੁੰਦਾ।
19ਕਾਸ਼ ਮੈਂ ਕਦੇ ਹੋਂਦ ਵਿੱਚ ਨਾ ਆਇਆ ਹੁੰਦਾ, ਜਾਂ ਕੁੱਖ ਤੋਂ ਸਿੱਧਾ ਕਬਰ ਵਿੱਚ ਲਿਜਾਇਆ ਗਿਆ ਹੁੰਦਾ!
20ਕੀ ਮੇਰੇ ਕੁਝ ਦਿਨ ਲਗਭਗ ਖਤਮ ਨਹੀਂ ਹੋਏ ਹਨ? ਮੇਰੇ ਤੋਂ ਦੂਰ ਹੋ ਜਾ, ਤਾਂ ਜੋ ਮੈਂ ਇੱਕ ਪਲ ਦੀ ਖੁਸ਼ੀ ਪ੍ਰਾਪਤ ਕਰ ਸਕਾਂ