ਅੱਯੋਬ 12

ਤਾਕਤ ਅਤੇ ਸੂਝ ਉਸ ਲਈ ਹੈ; ਧੋਖਾ ਖਾਣ ਵਾਲੇ ਅਤੇ ਧੋਖੇਬਾਜ਼ ਦੋਵੇਂ ਉਸ ਦੇ ਹਨ।

Job 12:16 (UKJV) With him is strength and wisdom: the deceived and the deceiver are his.

14ਜੋ ਉਹ ਢਾਹ ਦਿੰਦਾ ਹੈ, ਉਸ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ; ਜਿਨ੍ਹਾਂ ਨੂੰ ਉਹ ਕੈਦ ਕਰਦਾ ਹੈ, ਰਿਹਾ ਨਹੀਂ ਕੀਤਾ ਜਾ ਸਕਦਾ।

15ਜੇ ਉਹ ਪਾਣੀਆਂ ਨੂੰ ਰੋਕ ਲਵੇ, ਉੱਥੇ ਸੋਕਾ ਹੈ; ਜੇ ਉਹ ਉਹਨਾਂ ਨੂੰ ਛੱਡ ਦਿੰਦਾ ਹੈ, ਤਾਂ ਉਹ ਧਰਤੀ ਨੂੰ ਤਬਾਹ ਕਰ ਦਿੰਦੇ ਹਨ।

16ਤਾਕਤ ਅਤੇ ਸੂਝ ਉਸ ਲਈ ਹੈ; ਧੋਖਾ ਖਾਣ ਵਾਲੇ ਅਤੇ ਧੋਖੇਬਾਜ਼ ਦੋਵੇਂ ਉਸ ਦੇ ਹਨ।

17ਉਹ ਹਾਕਮਾਂ ਨੂੰ ਲਾਹ ਕੇ ਲੈ ਜਾਂਦਾ ਹੈ ਅਤੇ ਨਿਆਂਈਆ ਨੂੰ ਮੂਰਖ ਬਣਾਉਂਦਾ ਹੈ।

18ਉਹ ਰਾਜਿਆਂ ਦੁਆਰਾ ਪਹਿਨੇ ਹੋਏ ਸੰਗਲ ਲਾਹ ਲੈਂਦਾ ਹਨ ਅਤੇ ਉਹਨਾਂ ਦੇ ਲੱਕ ਨੂੰ ਬੰਧਨਾਂ ਨਾਲ ਬੰਨ੍ਹ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.