6ਲੁਟੇਰਿਆਂ ਦੇ ਤੰਬੂ ਕਾਇਮ ਹਨ, ਅਤੇ ਪਰਮੇਸ਼ਵਰ ਨੂੰ ਭੜਕਾਉਣ ਵਾਲੇ ਸੁਰੱਖਿਅਤ ਹਨ ਉਹ ਇਹ ਸਮਝਦੇ ਹਨ ਕਿ ਪਰਮੇਸ਼ਵਰ ਉਹਨਾਂ ਦੀ ਮੁੱਠੀ ਵਿੱਚ ਹੈ।
7“ਪਰ ਜਾਨਵਰਾਂ ਨੂੰ ਪੁੱਛੋ ਅਤੇ ਉਹ ਤੁਹਾਨੂੰ ਸਿਖਾਉਣਗੇ, ਜਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਉਹ ਤੁਹਾਨੂੰ ਦੱਸਣਗੇ;
8ਜਾਂ ਧਰਤੀ ਨਾਲ ਗੱਲ ਕਰੋ ਅਤੇ ਇਹ ਤੁਹਾਨੂੰ ਸਿਖਾਵੇਗੀ, ਜਾਂ ਸਮੁੰਦਰ ਦੀਆਂ ਮੱਛੀਆਂ ਤੁਹਾਨੂੰ ਦੱਸ ਦੇਣਗੀਆਂ।
9ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ ਕਿ ਇਹ ਯਾਹਵੇਹ ਦੇ ਹੱਥ ਨੇ ਕੀ ਕੀਤਾ ਹੈ?
10ਉਸ ਦੇ ਹੱਥ ਵਿੱਚ ਹਰ ਪ੍ਰਾਣੀ ਦੀ ਜਾਨ ਅਤੇ ਸਾਰੀ ਮਨੁੱਖਜਾਤੀ ਦਾ ਸਾਹ ਹੈ।