ਅੱਯੋਬ 12

“ਪਰ ਜਾਨਵਰਾਂ ਨੂੰ ਪੁੱਛੋ ਅਤੇ ਉਹ ਤੁਹਾਨੂੰ ਸਿਖਾਉਣਗੇ, ਜਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਉਹ ਤੁਹਾਨੂੰ ਦੱਸਣਗੇ;

Job 12:7 (UKJV) But ask now the beasts, and they shall teach you; and the fowls of the air, and they shall tell you:

5ਜਿਹੜੇ ਸੁਖੀ ਹਨ ਉਹਨਾਂ ਨੂੰ ਬਦਕਿਸਮਤਾਂ ਨਾਲ ਨਫ਼ਰਤ ਹੁੰਦੀ ਹੈ ਉਹਨਾਂ ਦੀ ਕਿਸਮਤ ਜਿਨ੍ਹਾਂ ਦੇ ਪੈਰ ਤਿਲਕ ਰਹੇ ਹਨ।

6ਲੁਟੇਰਿਆਂ ਦੇ ਤੰਬੂ ਕਾਇਮ ਹਨ, ਅਤੇ ਪਰਮੇਸ਼ਵਰ ਨੂੰ ਭੜਕਾਉਣ ਵਾਲੇ ਸੁਰੱਖਿਅਤ ਹਨ ਉਹ ਇਹ ਸਮਝਦੇ ਹਨ ਕਿ ਪਰਮੇਸ਼ਵਰ ਉਹਨਾਂ ਦੀ ਮੁੱਠੀ ਵਿੱਚ ਹੈ।

7“ਪਰ ਜਾਨਵਰਾਂ ਨੂੰ ਪੁੱਛੋ ਅਤੇ ਉਹ ਤੁਹਾਨੂੰ ਸਿਖਾਉਣਗੇ, ਜਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਉਹ ਤੁਹਾਨੂੰ ਦੱਸਣਗੇ;

8ਜਾਂ ਧਰਤੀ ਨਾਲ ਗੱਲ ਕਰੋ ਅਤੇ ਇਹ ਤੁਹਾਨੂੰ ਸਿਖਾਵੇਗੀ, ਜਾਂ ਸਮੁੰਦਰ ਦੀਆਂ ਮੱਛੀਆਂ ਤੁਹਾਨੂੰ ਦੱਸ ਦੇਣਗੀਆਂ।

9ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ ਕਿ ਇਹ ਯਾਹਵੇਹ ਦੇ ਹੱਥ ਨੇ ਕੀ ਕੀਤਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.