13“ਚੁੱਪ ਰਹੋ ਅਤੇ ਮੈਨੂੰ ਬੋਲਣ ਦਿਓ; ਫਿਰ ਮੇਰੇ ਕੋਲ ਆਉਣ ਦਿਓ ਜੋ ਹੋ ਸਕਦਾ ਹੈ।
14ਮੈਂ ਆਪਣੇ ਆਪ ਨੂੰ ਖ਼ਤਰੇ ਵਿੱਚ ਕਿਉਂ ਪਾਵਾਂ ਅਤੇ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈ ਕਿਉਂ ਲਵਾਂ?
15ਭਾਵੇਂ ਉਹ ਮੈਨੂੰ ਮਾਰ ਦੇਵੇ, ਪਰ ਮੈਂ ਉਸ ਵਿੱਚ ਆਸ ਰੱਖਾਂਗਾ। ਮੈਂ ਨਿਸ਼ਚੇ ਹੀ ਉਹ ਦੇ ਮੂੰਹ ਉੱਤੇ ਆਪਣੇ ਰਾਹਾਂ ਦੀ ਰੱਖਿਆ ਕਰਾਂਗਾ।
16ਸੱਚ-ਮੁੱਚ, ਇਹ ਮੇਰੇ ਛੁਟਕਾਰੇ ਲਈ ਹੋਵੇਗਾ, ਕਿਉਂਕਿ ਕੋਈ ਵੀ ਅਧਰਮੀ ਉਸ ਦੇ ਅੱਗੇ ਆਉਣ ਦੀ ਹਿੰਮਤ ਨਹੀਂ ਕਰੇਗਾ!
17ਧਿਆਨ ਨਾਲ ਸੁਣੋ ਜੋ ਮੈਂ ਕਹਿੰਦਾ ਹਾਂ; ਮੇਰੇ ਸ਼ਬਦਾਂ ਨੂੰ ਤੁਹਾਡੇ ਕੰਨਾਂ ਵਿੱਚ ਗੂੰਜਣ ਦਿਓ।