ਅੱਯੋਬ 13

ਸੱਚ-ਮੁੱਚ, ਇਹ ਮੇਰੇ ਛੁਟਕਾਰੇ ਲਈ ਹੋਵੇਗਾ, ਕਿਉਂਕਿ ਕੋਈ ਵੀ ਅਧਰਮੀ ਉਸ ਦੇ ਅੱਗੇ ਆਉਣ ਦੀ ਹਿੰਮਤ ਨਹੀਂ ਕਰੇਗਾ!

Job 13:16 (UKJV) He also shall be my salvation: for an hypocrite shall not come before him.

14ਮੈਂ ਆਪਣੇ ਆਪ ਨੂੰ ਖ਼ਤਰੇ ਵਿੱਚ ਕਿਉਂ ਪਾਵਾਂ ਅਤੇ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈ ਕਿਉਂ ਲਵਾਂ?

15ਭਾਵੇਂ ਉਹ ਮੈਨੂੰ ਮਾਰ ਦੇਵੇ, ਪਰ ਮੈਂ ਉਸ ਵਿੱਚ ਆਸ ਰੱਖਾਂਗਾ। ਮੈਂ ਨਿਸ਼ਚੇ ਹੀ ਉਹ ਦੇ ਮੂੰਹ ਉੱਤੇ ਆਪਣੇ ਰਾਹਾਂ ਦੀ ਰੱਖਿਆ ਕਰਾਂਗਾ।

16ਸੱਚ-ਮੁੱਚ, ਇਹ ਮੇਰੇ ਛੁਟਕਾਰੇ ਲਈ ਹੋਵੇਗਾ, ਕਿਉਂਕਿ ਕੋਈ ਵੀ ਅਧਰਮੀ ਉਸ ਦੇ ਅੱਗੇ ਆਉਣ ਦੀ ਹਿੰਮਤ ਨਹੀਂ ਕਰੇਗਾ!

17ਧਿਆਨ ਨਾਲ ਸੁਣੋ ਜੋ ਮੈਂ ਕਹਿੰਦਾ ਹਾਂ; ਮੇਰੇ ਸ਼ਬਦਾਂ ਨੂੰ ਤੁਹਾਡੇ ਕੰਨਾਂ ਵਿੱਚ ਗੂੰਜਣ ਦਿਓ।

18ਹੁਣ ਜਦੋਂ ਮੈਂ ਆਪਣਾ ਮੁਕੱਦਮਾ ਤਿਆਰ ਕਰ ਲਿਆ ਹੈ, ਮੈਂ ਜਾਣਦਾ ਹਾਂ ਕਿ ਮੈਨੂੰ ਨਿਰਦੋਸ਼ ਠਹਿਰਾਇਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.