19ਕੀ ਕੋਈ ਮੇਰੇ ਵਿਰੁੱਧ ਦੋਸ਼ ਲਾ ਸਕਦਾ ਹੈ? ਜੇ ਹੋਵੇ, ਤਾਂ ਮੈਂ ਚੁੱਪ ਹੋ ਕੇ ਮਰ ਜਾਵਾਂਗਾ।
20“ਸਿਰਫ ਮੈਨੂੰ ਇਹ ਦੋ ਚੀਜ਼ਾਂ ਦੇਵੋ, ਹੇ ਪਰਮੇਸ਼ਵਰ, ਅਤੇ ਫਿਰ ਮੈਂ ਤੁਹਾਡੇ ਤੋਂ ਨਹੀਂ ਲੁਕਾਂਗਾ:
21ਆਪਣਾ ਹੱਥ ਮੈਥੋਂ ਦੂਰ ਕਰ ਲੈ, ਅਤੇ ਮੈਨੂੰ ਆਪਣੇ ਡਰ ਨਾਲ ਡਰਾਉਣਾ ਬੰਦ ਕਰ।
22ਤਦ ਮੈਨੂੰ ਬੁਲਾਈ ਅਤੇ ਮੈਂ ਉੱਤਰ ਦਿਆਂਗਾ, ਜਾਂ ਮੈਨੂੰ ਬੋਲਣ ਦਿਓ, ਅਤੇ ਤੁਸੀਂ ਮੈਨੂੰ ਉੱਤਰ ਦਿਓ।
23ਮੈਂ ਕਿੰਨ੍ਹੀਆ ਬੁਰਾਈਆਂ ਤੇ ਪਾਪ ਕੀਤੇ ਹਨ? ਮੈਨੂੰ ਮੇਰਾ ਅਪਰਾਧ ਅਤੇ ਮੇਰਾ ਪਾਪ ਦਿਖਾ।