17ਧਿਆਨ ਨਾਲ ਸੁਣੋ ਜੋ ਮੈਂ ਕਹਿੰਦਾ ਹਾਂ; ਮੇਰੇ ਸ਼ਬਦਾਂ ਨੂੰ ਤੁਹਾਡੇ ਕੰਨਾਂ ਵਿੱਚ ਗੂੰਜਣ ਦਿਓ।
18ਹੁਣ ਜਦੋਂ ਮੈਂ ਆਪਣਾ ਮੁਕੱਦਮਾ ਤਿਆਰ ਕਰ ਲਿਆ ਹੈ, ਮੈਂ ਜਾਣਦਾ ਹਾਂ ਕਿ ਮੈਨੂੰ ਨਿਰਦੋਸ਼ ਠਹਿਰਾਇਆ ਜਾਵੇਗਾ।
19ਕੀ ਕੋਈ ਮੇਰੇ ਵਿਰੁੱਧ ਦੋਸ਼ ਲਾ ਸਕਦਾ ਹੈ? ਜੇ ਹੋਵੇ, ਤਾਂ ਮੈਂ ਚੁੱਪ ਹੋ ਕੇ ਮਰ ਜਾਵਾਂਗਾ।
20“ਸਿਰਫ ਮੈਨੂੰ ਇਹ ਦੋ ਚੀਜ਼ਾਂ ਦੇਵੋ, ਹੇ ਪਰਮੇਸ਼ਵਰ, ਅਤੇ ਫਿਰ ਮੈਂ ਤੁਹਾਡੇ ਤੋਂ ਨਹੀਂ ਲੁਕਾਂਗਾ:
21ਆਪਣਾ ਹੱਥ ਮੈਥੋਂ ਦੂਰ ਕਰ ਲੈ, ਅਤੇ ਮੈਨੂੰ ਆਪਣੇ ਡਰ ਨਾਲ ਡਰਾਉਣਾ ਬੰਦ ਕਰ।