6ਹੁਣ ਮੇਰੀ ਦਲੀਲ ਸੁਣੋ; ਮੇਰੇ ਬੁੱਲ੍ਹਾਂ ਦੀਆਂ ਬੇਨਤੀਆਂ ਸੁਣੋ।
7ਕੀ ਤੁਸੀਂ ਪਰਮੇਸ਼ਵਰ ਦੇ ਲਈ ਬੁਰਾਈ ਦੀਆ ਗੱਲਾਂ ਬੋਲੋਗੇ? ਕੀ ਤੁਸੀਂ ਉਹ ਦੇ ਲਈ ਛਲ ਬੋਲੋਗੇ?
8ਕੀ ਤੁਸੀਂ ਉਸਦਾ ਪੱਖਪਾਤ ਕਰੋਗੇ? ਕੀ ਤੁਸੀਂ ਪਰਮੇਸ਼ਵਰ ਨਾਲ ਬਹਿਸ ਕਰੋਗੇ?
9ਕੀ ਇਹ ਚੰਗਾ ਹੋਵੇਗਾ ਜੇਕਰ ਉਹ ਤੁਹਾਡੀ ਜਾਂਚ ਕਰੇ? ਕੀ ਤੁਸੀਂ ਉਸ ਨੂੰ ਧੋਖਾ ਦੇ ਸਕਦੇ ਹੋ ਜਿਵੇਂ ਤੁਸੀਂ ਇੱਕ ਪ੍ਰਾਣੀ ਨੂੰ ਧੋਖਾ ਦਿੰਦੇ ਹੋ?
10ਜੇਕਰ ਤੁਸੀਂ ਗੁਪਤ ਰੂਪ ਵਿੱਚ ਪੱਖਪਾਤ ਕਰੋਗੇ, ਤਾਂ ਉਹ ਤੁਹਾਨੂੰ ਸਖਤੀ ਨਾਲ ਝਿੜਕੇਗਾ।