ਅੱਯੋਬ 14

ਤੂੰ ਉਹਨਾਂ ਨੂੰ ਇੱਕ ਵਾਰੀ ਸਭ ਲਈ ਕਾਬੂ ਕਰ ਅਤੇ ਉਹ ਚਲੇ ਗਏ ਹਨ; ਤੂੰ ਉਹਨਾਂ ਦਾ ਚਿਹਰਾ ਬਦਲ ਕੇ ਉਹਨਾਂ ਨੂੰ ਭੇਜ ਦਿੰਦਾ ਹੈ।

Job 14:20 (UKJV) You prevail for ever against him, and he passes: you change his countenance, and send him away.

18“ਪਰ ਜਿਵੇਂ ਪਹਾੜ ਡਿੱਗ ਕੇ ਚੂਰ-ਚੂਰ ਹੋ ਜਾਂਦਾ ਹੈ ਅਤੇ ਜਿਵੇਂ ਇੱਕ ਚੱਟਾਨ ਆਪਣੀ ਥਾਂ ਤੋਂ ਹਟ ਜਾਂਦੀ ਹੈ,

19ਜਿਵੇਂ ਪਾਣੀ ਪੱਥਰਾਂ ਨੂੰ ਘਸਾ ਦਿੰਦਾ ਹੈ ਅਤੇ ਪਾਣੀ ਦੇ ਝਰਨੇ ਮਿੱਟੀ ਨੂੰ ਵਹਾ ਲੈ ਜਾਂਦੇ ਹਨ, ਇਸੇ ਤਰ੍ਹਾਂ ਤੂੰ ਇੱਕ ਵਿਅਕਤੀ ਦੀ ਉਮੀਦ ਨੂੰ ਮਿਟਾ ਦਿੰਦਾ ਹੈ।

20ਤੂੰ ਉਹਨਾਂ ਨੂੰ ਇੱਕ ਵਾਰੀ ਸਭ ਲਈ ਕਾਬੂ ਕਰ ਅਤੇ ਉਹ ਚਲੇ ਗਏ ਹਨ; ਤੂੰ ਉਹਨਾਂ ਦਾ ਚਿਹਰਾ ਬਦਲ ਕੇ ਉਹਨਾਂ ਨੂੰ ਭੇਜ ਦਿੰਦਾ ਹੈ।

21ਜੇ ਉਹਨਾਂ ਦੇ ਬੱਚਿਆਂ ਦਾ ਆਦਰ ਕੀਤਾ ਜਾਂਦਾ ਹੈ, ਤਾਂ ਉਹ ਇਹ ਨਹੀਂ ਜਾਣਦੇ; ਜੇ ਉਹਨਾਂ ਦੀ ਔਲਾਦ ਨੀਵੀਂ ਪਾਈ ਜਾਂਦੀ ਹੈ, ਤਾਂ ਉਹ ਇਸ ਨੂੰ ਨਹੀਂ ਦੇਖਦੇ।

22ਉਹ ਆਪਣੇ ਸਰੀਰ ਦੇ ਦਰਦ ਨੂੰ ਮਹਿਸੂਸ ਕਰਦੇ ਹਨ ਅਤੇ ਸਿਰਫ ਆਪਣੇ ਲਈ ਹੀ ਸੋਗ ਕਰਦੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.