9ਤੂੰ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ? ਤੇਰੇ ਕੋਲ ਕਿਹੜੀ ਸੂਝ ਹੈ ਜੋ ਸਾਡੇ ਕੋਲ ਨਹੀਂ ਹੈ?
10ਸਫੇਦ ਵਾਲਾਂ ਵਾਲੇ ਅਤੇ ਬਜ਼ੁਰਗ ਸਾਡੇ ਪਾਸੇ ਹਨ, ਜਿਹੜੇ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ।
11ਕੀ ਪਰਮੇਸ਼ਵਰ ਦੀਆਂ ਤਸੱਲੀਆਂ, ਅਤੇ ਨਰਮੀ ਨਾਲ ਕਹੇ ਗਏ ਸ਼ਬਦ ਤੇਰੇ ਲਈ ਕਾਫ਼ੀ ਨਹੀਂ ਹਨ?
12ਤੇਰਾ ਦਿਲ ਤੈਨੂੰ ਕਿਉਂ ਦੂਰ ਲੈ ਗਿਆ, ਅਤੇ ਤੇਰੀਆਂ ਅੱਖਾਂ ਕਿਉਂ ਗੁੱਸੇ ਨਾਲ ਚਮਕਦੀਆਂ ਹਨ,
13ਕੀ ਤੂੰ ਪਰਮੇਸ਼ਵਰ ਦੇ ਵਿਰੁੱਧ ਆਪਣਾ ਗੁੱਸਾ, ਅਤੇ ਆਪਣੇ ਮੂੰਹੋਂ ਇਹੋ ਜਿਹੀਆਂ ਗੱਲਾਂ ਕੱਢਦੇ ਹੋ?