ਅੱਯੋਬ 15

ਡਰਾਉਣੀਆਂ ਆਵਾਜ਼ਾਂ ਉਸਦੇ ਕੰਨ ਭਰਦੀਆਂ ਹਨ; ਜਦੋਂ ਸਭ ਕੁਝ ਠੀਕ ਲੱਗਦਾ ਹੈ, ਲੁਟੇਰੇ ਉਸ ਤੇ ਹਮਲਾ ਕਰਦੇ ਹਨ।

Job 15:21 (UKJV) A dreadful sound is in his ears: in prosperity the destroyer shall come upon him.

19(ਜਿਸ ਨੂੰ ਇਕੱਲੇ ਹੀ ਜ਼ਮੀਨ ਦਿੱਤੀ ਗਈ ਸੀ ਜਦੋਂ ਕੋਈ ਵਿਦੇਸ਼ੀ ਉਹਨਾਂ ਵਿੱਚ ਨਹੀਂ ਲੰਘਿਆ):

20ਦੁਸ਼ਟ ਮਨੁੱਖ ਆਪਣੇ ਸਾਰੇ ਦਿਨ ਤਸੀਹੇ ਝੱਲਦਾ ਹੈ, ਸਾਲਾਂ ਦੀ ਮੁਸੀਬਤ ਬੇਰਹਿਮ ਮਨੁੱਖ ਲਈ ਸੰਭਾਲੀ ਜਾਂਦੀ ਹੈ।

21ਡਰਾਉਣੀਆਂ ਆਵਾਜ਼ਾਂ ਉਸਦੇ ਕੰਨ ਭਰਦੀਆਂ ਹਨ; ਜਦੋਂ ਸਭ ਕੁਝ ਠੀਕ ਲੱਗਦਾ ਹੈ, ਲੁਟੇਰੇ ਉਸ ਤੇ ਹਮਲਾ ਕਰਦੇ ਹਨ।

22ਉਹ ਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਉਹ ਹਨੇਰੇ ਵਿੱਚੋਂ ਮੁੜ ਆਵੇਗਾ; ਅਤੇ ਤਲਵਾਰ ਉਸਨੂੰ ਉਡੀਕਦੀ ਹੈ।

23ਉਹ ਚੀਲ ਵਾਂਗ ਭੋਜਨ ਲਈ ਭਟਕਦਾ ਹੈ; ਉਹ ਜਾਣਦਾ ਹੈ ਕਿ ਹਨੇਰੇ ਦਾ ਦਿਨ ਨੇੜੇ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.