ਅੱਯੋਬ 15

ਉਹ ਹਨੇਰੇ ਤੋਂ ਨਹੀਂ ਬਚੇਗਾ; ਇੱਕ ਲਾਟ ਉਸ ਦੀਆਂ ਟਹਿਣੀਆਂ ਨੂੰ ਮੁਰਝਾ ਦੇਵੇਗੀ, ਅਤੇ ਪਰਮੇਸ਼ਵਰ ਦੇ ਮੂੰਹ ਦਾ ਸਾਹ ਉਸ ਨੂੰ ਲੈ ਜਾਵੇਗਾ।

Job 15:30 (UKJV) He shall not depart out of darkness; the flame shall dry up his branches, and by the breath of his mouth shall he go away.

28ਉਹ ਬਰਬਾਦ ਹੋਏ ਕਸਬਿਆਂ ਵਿੱਚ ਵੱਸੇਗਾ, ਅਤੇ ਉਹਨਾਂ ਘਰਾਂ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ, ਘਰ ਢਹਿ-ਢੇਰੀ ਹੋ ਜਾਣਗੇ।

29ਉਹ ਹੁਣ ਧਨਵਾਨ ਨਹੀਂ ਰਹੇਗਾ ਅਤੇ ਉਸਦੀ ਦੌਲਤ ਸਥਾਈ ਨਹੀਂ ਰਹੇਗੀ, ਨਾ ਉਹ ਦੀ ਜਾਇਦਾਦ ਧਰਤੀ ਉੱਤੇ ਫੈਲੇਗੀ।

30ਉਹ ਹਨੇਰੇ ਤੋਂ ਨਹੀਂ ਬਚੇਗਾ; ਇੱਕ ਲਾਟ ਉਸ ਦੀਆਂ ਟਹਿਣੀਆਂ ਨੂੰ ਮੁਰਝਾ ਦੇਵੇਗੀ, ਅਤੇ ਪਰਮੇਸ਼ਵਰ ਦੇ ਮੂੰਹ ਦਾ ਸਾਹ ਉਸ ਨੂੰ ਲੈ ਜਾਵੇਗਾ।

31ਉਹ ਵਿਅਰਥ ਚੀਜ਼ਾਂ ਉੱਤੇ ਭਰੋਸਾ ਕਰ ਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ, ਕਿਉਂਕਿ ਉਸ ਨੂੰ ਬਦਲੇ ਵਿੱਚ ਕੁਝ ਨਹੀਂ ਮਿਲੇਗਾ।

32ਆਪਣੇ ਸਮੇਂ ਤੋਂ ਪਹਿਲਾਂ ਉਹ ਸੁੱਕ ਜਾਵੇਗਾ, ਅਤੇ ਉਹ ਦੀਆਂ ਟਹਿਣੀਆਂ ਨਹੀਂ ਵਧਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.