ਅੱਯੋਬ 15

ਆਪਣੇ ਸਮੇਂ ਤੋਂ ਪਹਿਲਾਂ ਉਹ ਸੁੱਕ ਜਾਵੇਗਾ, ਅਤੇ ਉਹ ਦੀਆਂ ਟਹਿਣੀਆਂ ਨਹੀਂ ਵਧਣਗੀਆਂ।

Job 15:32 (UKJV) It shall be accomplished before his time, and his branch shall not be green.

30ਉਹ ਹਨੇਰੇ ਤੋਂ ਨਹੀਂ ਬਚੇਗਾ; ਇੱਕ ਲਾਟ ਉਸ ਦੀਆਂ ਟਹਿਣੀਆਂ ਨੂੰ ਮੁਰਝਾ ਦੇਵੇਗੀ, ਅਤੇ ਪਰਮੇਸ਼ਵਰ ਦੇ ਮੂੰਹ ਦਾ ਸਾਹ ਉਸ ਨੂੰ ਲੈ ਜਾਵੇਗਾ।

31ਉਹ ਵਿਅਰਥ ਚੀਜ਼ਾਂ ਉੱਤੇ ਭਰੋਸਾ ਕਰ ਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ, ਕਿਉਂਕਿ ਉਸ ਨੂੰ ਬਦਲੇ ਵਿੱਚ ਕੁਝ ਨਹੀਂ ਮਿਲੇਗਾ।

32ਆਪਣੇ ਸਮੇਂ ਤੋਂ ਪਹਿਲਾਂ ਉਹ ਸੁੱਕ ਜਾਵੇਗਾ, ਅਤੇ ਉਹ ਦੀਆਂ ਟਹਿਣੀਆਂ ਨਹੀਂ ਵਧਣਗੀਆਂ।

33ਉਹ ਇੱਕ ਕੱਚੀ ਅੰਗੂਰ ਦੀ ਵੇਲ ਵਾਂਙੁ ਉਸਦੇ ਫਲ ਝੜ ਜਾਣਗੇ, ਇੱਕ ਜ਼ੈਤੂਨ ਦੇ ਬਿਰਛ ਵਾਂਗੂੰ ਉਸਦੇ ਫੁੱਲ ਡਿੱਗ ਪੈਣਗੇ।

34ਕਿਉਂ ਜੋ ਅਧਰਮੀ ਦੀ ਸੰਗਤ ਬਾਂਝ ਹੋ ਜਾਵੇਗੀ, ਅਤੇ ਰਿਸ਼ਵਤ ਨੂੰ ਪਿਆਰ ਕਰਨ ਵਾਲਿਆਂ ਦੇ ਤੰਬੂਆਂ ਨੂੰ ਅੱਗ ਭਸਮ ਕਰ ਦੇਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.