31ਉਹ ਵਿਅਰਥ ਚੀਜ਼ਾਂ ਉੱਤੇ ਭਰੋਸਾ ਕਰ ਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ, ਕਿਉਂਕਿ ਉਸ ਨੂੰ ਬਦਲੇ ਵਿੱਚ ਕੁਝ ਨਹੀਂ ਮਿਲੇਗਾ।
32ਆਪਣੇ ਸਮੇਂ ਤੋਂ ਪਹਿਲਾਂ ਉਹ ਸੁੱਕ ਜਾਵੇਗਾ, ਅਤੇ ਉਹ ਦੀਆਂ ਟਹਿਣੀਆਂ ਨਹੀਂ ਵਧਣਗੀਆਂ।
33ਉਹ ਇੱਕ ਕੱਚੀ ਅੰਗੂਰ ਦੀ ਵੇਲ ਵਾਂਙੁ ਉਸਦੇ ਫਲ ਝੜ ਜਾਣਗੇ, ਇੱਕ ਜ਼ੈਤੂਨ ਦੇ ਬਿਰਛ ਵਾਂਗੂੰ ਉਸਦੇ ਫੁੱਲ ਡਿੱਗ ਪੈਣਗੇ।
34ਕਿਉਂ ਜੋ ਅਧਰਮੀ ਦੀ ਸੰਗਤ ਬਾਂਝ ਹੋ ਜਾਵੇਗੀ, ਅਤੇ ਰਿਸ਼ਵਤ ਨੂੰ ਪਿਆਰ ਕਰਨ ਵਾਲਿਆਂ ਦੇ ਤੰਬੂਆਂ ਨੂੰ ਅੱਗ ਭਸਮ ਕਰ ਦੇਵੇਗੀ।
35ਉਹ ਮੁਸੀਬਤ ਧਾਰਨ ਕਰਦੇ ਹਨ ਅਤੇ ਬੁਰਾਈ ਨੂੰ ਜਨਮ ਦਿੰਦੇ ਹਨ; ਉਹਨਾਂ ਦੇ ਪੇਟ ਵਿੱਚ ਛਲ ਪੈਦਾ ਹੁੰਦਾ ਹੈ।”