ਅੱਯੋਬ 15

ਉਹ ਵਿਅਰਥ ਚੀਜ਼ਾਂ ਉੱਤੇ ਭਰੋਸਾ ਕਰ ਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ, ਕਿਉਂਕਿ ਉਸ ਨੂੰ ਬਦਲੇ ਵਿੱਚ ਕੁਝ ਨਹੀਂ ਮਿਲੇਗਾ।

Job 15:31 (UKJV) Let not him that is deceived trust in vanity: for vanity shall be his recompence.

29ਉਹ ਹੁਣ ਧਨਵਾਨ ਨਹੀਂ ਰਹੇਗਾ ਅਤੇ ਉਸਦੀ ਦੌਲਤ ਸਥਾਈ ਨਹੀਂ ਰਹੇਗੀ, ਨਾ ਉਹ ਦੀ ਜਾਇਦਾਦ ਧਰਤੀ ਉੱਤੇ ਫੈਲੇਗੀ।

30ਉਹ ਹਨੇਰੇ ਤੋਂ ਨਹੀਂ ਬਚੇਗਾ; ਇੱਕ ਲਾਟ ਉਸ ਦੀਆਂ ਟਹਿਣੀਆਂ ਨੂੰ ਮੁਰਝਾ ਦੇਵੇਗੀ, ਅਤੇ ਪਰਮੇਸ਼ਵਰ ਦੇ ਮੂੰਹ ਦਾ ਸਾਹ ਉਸ ਨੂੰ ਲੈ ਜਾਵੇਗਾ।

31ਉਹ ਵਿਅਰਥ ਚੀਜ਼ਾਂ ਉੱਤੇ ਭਰੋਸਾ ਕਰ ਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ, ਕਿਉਂਕਿ ਉਸ ਨੂੰ ਬਦਲੇ ਵਿੱਚ ਕੁਝ ਨਹੀਂ ਮਿਲੇਗਾ।

32ਆਪਣੇ ਸਮੇਂ ਤੋਂ ਪਹਿਲਾਂ ਉਹ ਸੁੱਕ ਜਾਵੇਗਾ, ਅਤੇ ਉਹ ਦੀਆਂ ਟਹਿਣੀਆਂ ਨਹੀਂ ਵਧਣਗੀਆਂ।

33ਉਹ ਇੱਕ ਕੱਚੀ ਅੰਗੂਰ ਦੀ ਵੇਲ ਵਾਂਙੁ ਉਸਦੇ ਫਲ ਝੜ ਜਾਣਗੇ, ਇੱਕ ਜ਼ੈਤੂਨ ਦੇ ਬਿਰਛ ਵਾਂਗੂੰ ਉਸਦੇ ਫੁੱਲ ਡਿੱਗ ਪੈਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.