2“ਮੈਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ; ਤੁਸੀਂ ਸਾਰੇ ਹੀ ਦਿਲਾਸਾ ਦੇਣ ਵਿੱਚ ਨਿਕੰਮੇ ਹੋ!
3ਕੀ ਤੁਹਾਡੇ ਲੰਬੇ-ਚੌੜੇ ਭਾਸ਼ਣ ਕਦੇ ਖ਼ਤਮ ਨਹੀਂ ਹੋਣਗੇ? ਤੁਹਾਨੂੰ ਕੀ ਤਕਲੀਫ ਹੈ ਜੋ ਤੁਸੀਂ ਬਹਿਸ ਕਰਦੇ ਰਹਿੰਦੇ ਹੋ?
4ਮੈਂ ਵੀ ਤੁਹਾਡੇ ਵਾਂਗ ਬੋਲ ਸਕਦਾ ਸੀ, ਜੇਕਰ ਤੁਸੀਂ ਮੇਰੀ ਜਗ੍ਹਾ ਹੁੰਦੇ; ਮੈਂ ਤੁਹਾਡੇ ਵਿਰੁੱਧ ਵਧੀਆ ਭਾਸ਼ਣ ਦੇ ਸਕਦਾ ਹਾਂ ਅਤੇ ਤੁਹਾਡੇ ਉੱਤੇ ਆਪਣਾ ਸਿਰ ਹਿਲਾ ਸਕਦਾ ਹਾਂ।
5ਪਰ ਮੇਰਾ ਮੂੰਹ ਤੁਹਾਨੂੰ ਉਤਸ਼ਾਹਿਤ ਕਰੇਗਾ; ਮੇਰੇ ਬੁੱਲ੍ਹਾਂ ਤੋਂ ਆਰਾਮ ਤੁਹਾਨੂੰ ਰਾਹਤ ਦੇਵੇਗਾ।
6“ਫਿਰ ਵੀ ਜੇ ਮੈਂ ਬੋਲਦਾ ਹਾਂ, ਤਾਂ ਮੇਰਾ ਦਰਦ ਦੂਰ ਨਹੀਂ ਹੁੰਦਾ; ਅਤੇ ਜੇਕਰ ਮੈਂ ਚੁੱਪ ਰਹਾਂ, ਤਾਂ ਇਹ ਦੂਰ ਨਹੀਂ ਹੁੰਦਾ।