4ਮੈਂ ਵੀ ਤੁਹਾਡੇ ਵਾਂਗ ਬੋਲ ਸਕਦਾ ਸੀ, ਜੇਕਰ ਤੁਸੀਂ ਮੇਰੀ ਜਗ੍ਹਾ ਹੁੰਦੇ; ਮੈਂ ਤੁਹਾਡੇ ਵਿਰੁੱਧ ਵਧੀਆ ਭਾਸ਼ਣ ਦੇ ਸਕਦਾ ਹਾਂ ਅਤੇ ਤੁਹਾਡੇ ਉੱਤੇ ਆਪਣਾ ਸਿਰ ਹਿਲਾ ਸਕਦਾ ਹਾਂ।
5ਪਰ ਮੇਰਾ ਮੂੰਹ ਤੁਹਾਨੂੰ ਉਤਸ਼ਾਹਿਤ ਕਰੇਗਾ; ਮੇਰੇ ਬੁੱਲ੍ਹਾਂ ਤੋਂ ਆਰਾਮ ਤੁਹਾਨੂੰ ਰਾਹਤ ਦੇਵੇਗਾ।
6“ਫਿਰ ਵੀ ਜੇ ਮੈਂ ਬੋਲਦਾ ਹਾਂ, ਤਾਂ ਮੇਰਾ ਦਰਦ ਦੂਰ ਨਹੀਂ ਹੁੰਦਾ; ਅਤੇ ਜੇਕਰ ਮੈਂ ਚੁੱਪ ਰਹਾਂ, ਤਾਂ ਇਹ ਦੂਰ ਨਹੀਂ ਹੁੰਦਾ।
7ਯਕੀਨਨ, ਹੇ ਪਰਮੇਸ਼ਵਰ, ਤੁਸੀਂ ਮੈਨੂੰ ਥਕਾ ਦਿੱਤਾ ਹੈ; ਤੁਸੀਂ ਮੇਰੇ ਸਾਰੇ ਘਰ ਨੂੰ ਤਬਾਹ ਕਰ ਦਿੱਤਾ ਹੈ।
8ਤੂੰ ਮੈਨੂੰ ਨਾਸ ਕਰ ਦਿੱਤਾ ਹੈ ਅਤੇ ਤੂੰ ਮੇਰੇ ਵਿਰੁੱਧ ਗਵਾਹ ਬਣ ਗਿਆ ਹੈ; ਮੇਰੀ ਦੁਰਬਲਤਾਈ ਉੱਠ ਕੇ ਮੇਰੇ ਵਿਰੁੱਧ ਗਵਾਹੀ ਦਿੰਦੀ ਹੈ।