5ਪਰ ਮੇਰਾ ਮੂੰਹ ਤੁਹਾਨੂੰ ਉਤਸ਼ਾਹਿਤ ਕਰੇਗਾ; ਮੇਰੇ ਬੁੱਲ੍ਹਾਂ ਤੋਂ ਆਰਾਮ ਤੁਹਾਨੂੰ ਰਾਹਤ ਦੇਵੇਗਾ।
6“ਫਿਰ ਵੀ ਜੇ ਮੈਂ ਬੋਲਦਾ ਹਾਂ, ਤਾਂ ਮੇਰਾ ਦਰਦ ਦੂਰ ਨਹੀਂ ਹੁੰਦਾ; ਅਤੇ ਜੇਕਰ ਮੈਂ ਚੁੱਪ ਰਹਾਂ, ਤਾਂ ਇਹ ਦੂਰ ਨਹੀਂ ਹੁੰਦਾ।
7ਯਕੀਨਨ, ਹੇ ਪਰਮੇਸ਼ਵਰ, ਤੁਸੀਂ ਮੈਨੂੰ ਥਕਾ ਦਿੱਤਾ ਹੈ; ਤੁਸੀਂ ਮੇਰੇ ਸਾਰੇ ਘਰ ਨੂੰ ਤਬਾਹ ਕਰ ਦਿੱਤਾ ਹੈ।
8ਤੂੰ ਮੈਨੂੰ ਨਾਸ ਕਰ ਦਿੱਤਾ ਹੈ ਅਤੇ ਤੂੰ ਮੇਰੇ ਵਿਰੁੱਧ ਗਵਾਹ ਬਣ ਗਿਆ ਹੈ; ਮੇਰੀ ਦੁਰਬਲਤਾਈ ਉੱਠ ਕੇ ਮੇਰੇ ਵਿਰੁੱਧ ਗਵਾਹੀ ਦਿੰਦੀ ਹੈ।
9ਪਰਮੇਸ਼ਵਰ ਮੇਰੇ ਉੱਤੇ ਹਮਲਾ ਕਰਦਾ ਹੈ ਅਤੇ ਆਪਣੇ ਗੁੱਸੇ ਵਿੱਚ ਮੈਨੂੰ ਪਾੜਦਾ ਹੈ ਅਤੇ ਮੇਰੇ ਉੱਤੇ ਆਪਣੇ ਦੰਦ ਪੀਸਦਾ ਹੈ; ਮੇਰੇ ਵਿਰੋਧੀ ਨੇ ਆਪਣੀਆਂ ਅੱਖਾਂ ਮੇਰੇ ਉੱਤੇ ਟਿਕਾਈਆਂ ਹਨ।