11ਉਸ ਦਾ ਗੁੱਸਾ ਮੇਰੇ ਵਿਰੁੱਧ ਬਲਦਾ ਹੈ; ਉਹ ਮੈਨੂੰ ਆਪਣੇ ਦੁਸ਼ਮਣਾਂ ਵਿੱਚ ਗਿਣਦਾ ਹੈ।
12ਉਸ ਦੀਆਂ ਫ਼ੌਜਾਂ ਜ਼ੋਰ ਨਾਲ ਅੱਗੇ ਵਧਦੀਆਂ ਹਨ; ਉਹਨਾਂ ਨੇ ਮੇਰੇ ਵਿਰੁੱਧ ਘੇਰਾਬੰਦੀ ਦਾ ਢਾਂਚਾ ਬਣਾਇਆ ਅਤੇ ਮੇਰੇ ਤੰਬੂ ਦੁਆਲੇ ਡੇਰਾ ਲਾਉਂਦੇ ਹਨ।
13“ਉਸ ਨੇ ਮੇਰੇ ਪਰਿਵਾਰ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਹੈ; ਮੇਰੇ ਜਾਣਕਾਰ ਮੇਰੇ ਤੋਂ ਪੂਰੀ ਤਰ੍ਹਾਂ ਦੂਰ ਹਨ।
14ਮੇਰੇ ਰਿਸ਼ਤੇਦਾਰ ਚਲੇ ਗਏ ਹਨ; ਮੇਰੇ ਨਜ਼ਦੀਕੀ ਦੋਸਤ ਮੈਨੂੰ ਭੁੱਲ ਗਏ ਹਨ।
15ਮੇਰੇ ਮਹਿਮਾਨ ਅਤੇ ਮੇਰੇ ਨੌਕਰ ਮੈਨੂੰ ਵਿਦੇਸ਼ੀ ਗਿਣਦੇ ਹਨ; ਉਹ ਮੈਨੂੰ ਇੱਕ ਅਜਨਬੀ ਵਾਂਗ ਦੇਖਦੇ ਹਨ।