ਅੱਯੋਬ 19

ਉਸ ਦੀਆਂ ਫ਼ੌਜਾਂ ਜ਼ੋਰ ਨਾਲ ਅੱਗੇ ਵਧਦੀਆਂ ਹਨ; ਉਹਨਾਂ ਨੇ ਮੇਰੇ ਵਿਰੁੱਧ ਘੇਰਾਬੰਦੀ ਦਾ ਢਾਂਚਾ ਬਣਾਇਆ ਅਤੇ ਮੇਰੇ ਤੰਬੂ ਦੁਆਲੇ ਡੇਰਾ ਲਾਉਂਦੇ ਹਨ।

Job 19:12 (UKJV) His troops come together, and raise up their way against me, and camp round about my tabernacle.

10ਉਹ ਮੈਨੂੰ ਹਰ ਪਾਸਿਓਂ ਢਾਹ ਦਿੰਦਾ ਹੈ ਜਦੋਂ ਤੱਕ ਮੈਂ ਨਹੀਂ ਜਾਂਦਾ; ਉਹ ਮੇਰੀ ਆਸ ਨੂੰ ਰੁੱਖ ਵਾਂਗ ਉਖਾੜ ਸੁੱਟਦਾ ਹੈ।

11ਉਸ ਦਾ ਗੁੱਸਾ ਮੇਰੇ ਵਿਰੁੱਧ ਬਲਦਾ ਹੈ; ਉਹ ਮੈਨੂੰ ਆਪਣੇ ਦੁਸ਼ਮਣਾਂ ਵਿੱਚ ਗਿਣਦਾ ਹੈ।

12ਉਸ ਦੀਆਂ ਫ਼ੌਜਾਂ ਜ਼ੋਰ ਨਾਲ ਅੱਗੇ ਵਧਦੀਆਂ ਹਨ; ਉਹਨਾਂ ਨੇ ਮੇਰੇ ਵਿਰੁੱਧ ਘੇਰਾਬੰਦੀ ਦਾ ਢਾਂਚਾ ਬਣਾਇਆ ਅਤੇ ਮੇਰੇ ਤੰਬੂ ਦੁਆਲੇ ਡੇਰਾ ਲਾਉਂਦੇ ਹਨ।

13“ਉਸ ਨੇ ਮੇਰੇ ਪਰਿਵਾਰ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਹੈ; ਮੇਰੇ ਜਾਣਕਾਰ ਮੇਰੇ ਤੋਂ ਪੂਰੀ ਤਰ੍ਹਾਂ ਦੂਰ ਹਨ।

14ਮੇਰੇ ਰਿਸ਼ਤੇਦਾਰ ਚਲੇ ਗਏ ਹਨ; ਮੇਰੇ ਨਜ਼ਦੀਕੀ ਦੋਸਤ ਮੈਨੂੰ ਭੁੱਲ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.