16ਮੈਂ ਆਪਣੇ ਸੇਵਕ ਨੂੰ ਪੁਕਾਰਦਾ ਹਾਂ, ਪਰ ਉਹ ਉੱਤਰ ਨਹੀਂ ਦਿੰਦਾ, ਭਾਵੇਂ ਮੈਂ ਆਪਣੇ ਮੂੰਹ ਨਾਲ ਉਹ ਨੂੰ ਬੇਨਤੀ ਕਰਦਾ ਹਾਂ।
17ਮੇਰਾ ਸਾਹ ਮੇਰੀ ਪਤਨੀ ਲਈ ਅਪਮਾਨਜਨਕ ਹੈ; ਮੈਂ ਆਪਣੇ ਪਰਿਵਾਰ ਲਈ ਘਿਣਾਉਣਾ ਹਾਂ।
18ਇੱਥੋਂ ਤੱਕ ਕਿ ਛੋਟੇ ਮੁੰਡੇ ਵੀ ਮੈਨੂੰ ਤੁੱਛ ਸਮਝਦੇ ਹਨ; ਜਦੋਂ ਮੈਂ ਉੱਠਦਾ ਹਾਂ, ਤਾਂ ਉਹ ਮੇਰਾ ਮਜ਼ਾਕ ਉਡਾਉਂਦੇ ਹਨ।
19ਮੇਰੇ ਸਾਰੇ ਗੂੜ੍ਹੇ ਦੋਸਤ ਮੈਨੂੰ ਨਫ਼ਰਤ ਕਰਦੇ ਹਨ; ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹ ਮੇਰੇ ਵਿਰੁੱਧ ਹੋ ਗਏ ਹਨ।
20ਮੈਂ ਚਮੜੀ ਅਤੇ ਹੱਡੀਆਂ ਤੋਂ ਇਲਾਵਾ ਕੁਝ ਵੀ ਨਹੀਂ ਹਾਂ; ਮੈਂ ਜੋ ਹਾਂ, ਮੌਤ ਤੋਂ ਵਾਲ-ਵਾਲ ਬਚ ਨਿੱਕਲਿਆ ਹਾਂ।