2ਅਤੇ ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਤੂੰ ਕਿੱਥੋਂ ਆਇਆ ਹੈ?” ਸ਼ੈਤਾਨ ਨੇ ਯਾਹਵੇਹ ਨੂੰ ਜਵਾਬ ਦਿੱਤਾ, “ਮੈਂ ਧਰਤੀ ਤੇ ਘੁੰਮਦਾ ਅਤੇ ਉੱਥੋਂ ਇਧਰ-ਉਧਰ ਫਿਰਦਾ ਆਇਆ ਹਾਂ।”
3ਤਦ ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਕੀ ਤੂੰ ਮੇਰੇ ਸੇਵਕ ਅੱਯੋਬ ਬਾਰੇ ਸੋਚਿਆ ਹੈ? ਉਸ ਵਰਗਾ ਧਰਤੀ ਉੱਤੇ ਕੋਈ ਨਹੀਂ ਹੈ; ਉਹ ਨਿਰਦੋਸ਼ ਅਤੇ ਨੇਕ ਹੈ, ਇੱਕ ਆਦਮੀ ਜੋ ਪਰਮੇਸ਼ਵਰ ਤੋਂ ਡਰਦਾ ਹੈ ਅਤੇ ਬੁਰਾਈ ਤੋਂ ਦੂਰ ਰਹਿੰਦਾ ਹੈ। ਉਹ ਅਜੇ ਤੱਕ ਆਪਣੀ ਵਫ਼ਾਦਾਰੀ ਵਿੱਚ ਕਾਇਮ ਹੈ, ਭਾਵੇਂ ਤੂੰ ਮੈਨੂੰ ਬਿਨਾਂ ਕਿਸੇ ਕਾਰਨ ਉਸ ਨੂੰ ਬਰਬਾਦ ਕਰਨ ਲਈ ਉਸ ਦੇ ਵਿਰੁੱਧ ਉਕਸਾਇਆ ਸੀ।”
4ਸ਼ੈਤਾਨ ਨੇ ਯਾਹਵੇਹ ਨੂੰ ਜਵਾਬ ਦਿੱਤਾ, “ਚਮੜੀ ਲਈ ਚਮੜੀ! ਇੱਕ ਆਦਮੀ ਆਪਣੀ ਜ਼ਿੰਦਗੀ ਲਈ ਸਭ ਕੁਝ ਦੇ ਦੇਵੇਗਾ।
5ਪਰ ਹੁਣ ਆਪਣਾ ਹੱਥ ਵਧਾ ਅਤੇ ਉਸ ਦੇ ਮਾਸ ਅਤੇ ਹੱਡੀਆਂ ਨੂੰ ਮਾਰ, ਅਤੇ ਉਹ ਤੇਰੇ ਮੂੰਹ ਉੱਤੇ ਤੈਨੂੰ ਸਰਾਪ ਦੇਵੇਗਾ।”
6ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਠੀਕ ਹੈ, ਫਿਰ, ਉਹ ਤੇਰੇ ਹੱਥ ਵਿੱਚ ਹੈ; ਪਰ ਤੂੰ ਉਸਦੀ ਜਾਨ ਨਾ ਲਈ।”