19ਕਿਉਂਕਿ ਉਸਨੇ ਗਰੀਬਾਂ ਉੱਤੇ ਜ਼ੁਲਮ ਕੀਤਾ ਹੈ ਅਤੇ ਉਹਨਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ; ਉਸ ਨੇ ਉਹਨਾਂ ਮਕਾਨਾਂ ਉੱਤੇ ਕਬਜ਼ਾ ਕਰ ਲਿਆ ਹੈ ਜੋ ਉਸ ਨੇ ਨਹੀਂ ਬਣਾਏ ਸਨ।
20“ਯਕੀਨਨ ਉਸ ਨੂੰ ਆਪਣੀ ਲਾਲਸਾ ਤੋਂ ਕੋਈ ਰਾਹਤ ਨਹੀਂ ਮਿਲੇਗੀ; ਉਹ ਆਪਣੇ ਖਜ਼ਾਨੇ ਦੁਆਰਾ ਆਪਣੇ ਆਪ ਨੂੰ ਬਚਾ ਨਹੀਂ ਸਕਦਾ।
21ਉਸ ਦੇ ਖਾਣ ਲਈ ਕੁਝ ਵੀ ਨਹੀਂ ਬਚਿਆ; ਉਸਦੀ ਖੁਸ਼ਹਾਲੀ ਨਾ ਬਣੀ ਰਹੇਗੀ।
22ਉਸ ਦੀ ਬਹੁਤੇ ਵਿੱਚ, ਬਿਪਤਾ ਉਸ ਨੂੰ ਘੇਰ ਲਵੇਗੀ; ਦੁੱਖ ਦਾ ਪੂਰਾ ਜ਼ੋਰ ਉਸ ਉੱਤੇ ਆ ਜਾਵੇਗਾ।
23ਜਦੋਂ ਉਹ ਆਪਣਾ ਢਿੱਡ ਭਰ ਲਵੇਗਾ, ਪਰਮੇਸ਼ਵਰ ਆਪਣਾ ਕ੍ਰੋਧ ਉਸ ਦੇ ਵਿਰੁੱਧ ਕੱਢੇਗਾ ਅਤੇ ਉਸ ਉੱਤੇ ਆਪਣੇ ਕ੍ਰੋਧ ਦੀ ਵਰਖਾ ਕਰੇਗਾ।