ਅੱਯੋਬ 21

ਪਰ ਉਹਨਾਂ ਦੀ ਖੁਸ਼ਹਾਲੀ ਉਹਨਾਂ ਦੇ ਆਪਣੇ ਹੱਥ ਵਿੱਚ ਨਹੀਂ ਹੈ, ਇਸ ਲਈ ਮੈਂ ਦੁਸ਼ਟਾਂ ਦੀਆਂ ਯੋਜਨਾਵਾਂ ਤੋਂ ਦੂਰ ਰਹਿੰਦਾ ਹਾਂ।

Job 21:16 (UKJV) Lo, their good is not in their hand: the counsel of the wicked is far from me.

14ਫਿਰ ਵੀ ਉਹ ਪਰਮੇਸ਼ਵਰ ਨੂੰ ਕਹਿੰਦੇ ਹਨ, ‘ਸਾਨੂੰ ਇਕੱਲਾ ਛੱਡ ਦੇ! ਅਸੀਂ ਤੇਰੇ ਰਾਹਾਂ ਨੂੰ ਜਾਣਨ ਦੀ ਇੱਛਾ ਨਹੀਂ ਰੱਖਦੇ।

15ਸਰਵਸ਼ਕਤੀਮਾਨ ਕੌਣ ਹੈ ਕਿ ਅਸੀਂ ਉਸ ਦੀ ਸੇਵਾ ਕਰੀਏ? ਉਸ ਅੱਗੇ ਪ੍ਰਾਰਥਨਾ ਕਰਨ ਨਾਲ ਸਾਨੂੰ ਕੀ ਲਾਭ ਹੋਵੇਗਾ?’

16ਪਰ ਉਹਨਾਂ ਦੀ ਖੁਸ਼ਹਾਲੀ ਉਹਨਾਂ ਦੇ ਆਪਣੇ ਹੱਥ ਵਿੱਚ ਨਹੀਂ ਹੈ, ਇਸ ਲਈ ਮੈਂ ਦੁਸ਼ਟਾਂ ਦੀਆਂ ਯੋਜਨਾਵਾਂ ਤੋਂ ਦੂਰ ਰਹਿੰਦਾ ਹਾਂ।

17“ਫਿਰ ਵੀ ਦੁਸ਼ਟਾਂ ਦਾ ਦੀਵਾ ਕਿੰਨੀ ਵਾਰ ਬੁਝਦਾ ਹੈ? ਉਹਨਾਂ ਉੱਤੇ ਕਿੰਨੀ ਵਾਰ ਬਿਪਤਾ ਆਉਂਦੀ ਹੈ, ਜਦ ਪਰਮੇਸ਼ਵਰ ਆਪਣੇ ਕ੍ਰੋਧ ਨਾਲ ਉਹਨਾਂ ਦੇ ਹਿੱਸੇ ਵਿੱਚ ਦੁੱਖ ਵੰਡਦਾ ਹੈ?

18ਉਹ ਹਵਾ ਦੀ ਉਡਾਈ ਹੋਈ ਤੂੜੀ ਵਰਗੇ ਹਨ, ਅਤੇ ਕੱਖ ਵਾਂਙੁ ਜਿਸਨੂੰ ਹਨੇਰੀ ਉਡਾ ਲੈ ਜਾਂਦੀ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.