12ਉਹ ਡੱਫ ਅਤੇ ਬਰਬਤ ਨਾਲ ਗੀਤ ਨੂੰ ਗਾਉਂਦੇ ਹਨ; ਉਹ ਬੀਨ ਦੀ ਆਵਾਜ਼ ਨਾਲ ਖੁਸ਼ੀ ਮਨਾਉਂਦੇ ਹਨ।
13ਉਹ ਆਪਣੇ ਸਾਲ ਖੁਸ਼ਹਾਲੀ ਵਿੱਚ ਬਿਤਾਉਂਦੇ ਹਨ ਅਤੇ ਸ਼ਾਂਤੀ ਨਾਲ ਕਬਰ ਵਿੱਚ ਚਲੇ ਜਾਂਦੇ ਹਨ।
14ਫਿਰ ਵੀ ਉਹ ਪਰਮੇਸ਼ਵਰ ਨੂੰ ਕਹਿੰਦੇ ਹਨ, ‘ਸਾਨੂੰ ਇਕੱਲਾ ਛੱਡ ਦੇ! ਅਸੀਂ ਤੇਰੇ ਰਾਹਾਂ ਨੂੰ ਜਾਣਨ ਦੀ ਇੱਛਾ ਨਹੀਂ ਰੱਖਦੇ।
15ਸਰਵਸ਼ਕਤੀਮਾਨ ਕੌਣ ਹੈ ਕਿ ਅਸੀਂ ਉਸ ਦੀ ਸੇਵਾ ਕਰੀਏ? ਉਸ ਅੱਗੇ ਪ੍ਰਾਰਥਨਾ ਕਰਨ ਨਾਲ ਸਾਨੂੰ ਕੀ ਲਾਭ ਹੋਵੇਗਾ?’
16ਪਰ ਉਹਨਾਂ ਦੀ ਖੁਸ਼ਹਾਲੀ ਉਹਨਾਂ ਦੇ ਆਪਣੇ ਹੱਥ ਵਿੱਚ ਨਹੀਂ ਹੈ, ਇਸ ਲਈ ਮੈਂ ਦੁਸ਼ਟਾਂ ਦੀਆਂ ਯੋਜਨਾਵਾਂ ਤੋਂ ਦੂਰ ਰਹਿੰਦਾ ਹਾਂ।