16ਪਰ ਉਹਨਾਂ ਦੀ ਖੁਸ਼ਹਾਲੀ ਉਹਨਾਂ ਦੇ ਆਪਣੇ ਹੱਥ ਵਿੱਚ ਨਹੀਂ ਹੈ, ਇਸ ਲਈ ਮੈਂ ਦੁਸ਼ਟਾਂ ਦੀਆਂ ਯੋਜਨਾਵਾਂ ਤੋਂ ਦੂਰ ਰਹਿੰਦਾ ਹਾਂ।
17“ਫਿਰ ਵੀ ਦੁਸ਼ਟਾਂ ਦਾ ਦੀਵਾ ਕਿੰਨੀ ਵਾਰ ਬੁਝਦਾ ਹੈ? ਉਹਨਾਂ ਉੱਤੇ ਕਿੰਨੀ ਵਾਰ ਬਿਪਤਾ ਆਉਂਦੀ ਹੈ, ਜਦ ਪਰਮੇਸ਼ਵਰ ਆਪਣੇ ਕ੍ਰੋਧ ਨਾਲ ਉਹਨਾਂ ਦੇ ਹਿੱਸੇ ਵਿੱਚ ਦੁੱਖ ਵੰਡਦਾ ਹੈ?
18ਉਹ ਹਵਾ ਦੀ ਉਡਾਈ ਹੋਈ ਤੂੜੀ ਵਰਗੇ ਹਨ, ਅਤੇ ਕੱਖ ਵਾਂਙੁ ਜਿਸਨੂੰ ਹਨੇਰੀ ਉਡਾ ਲੈ ਜਾਂਦੀ ਹੈ?
19ਇਹ ਕਿਹਾ ਜਾਂਦਾ ਹੈ, ‘ਪਰਮੇਸ਼ਵਰ ਦੁਸ਼ਟਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਲਈ ਰੱਖ ਛੱਡਦਾ ਹੈ।’ ਉਹ ਦੁਸ਼ਟਾਂ ਨੂੰ ਬਦਲਾ ਦੇਵੇ, ਤਾਂ ਜੋ ਉਹ ਖੁਦ ਇਸਦਾ ਅਨੁਭਵ ਕਰਨ!
20ਉਹਨਾਂ ਦੀਆਂ ਆਪਣੀਆਂ ਅੱਖਾਂ ਉਹਨਾਂ ਦੀ ਤਬਾਹੀ ਨੂੰ ਵੇਖਣ; ਉਹ ਸਰਵਸ਼ਕਤੀਮਾਨ ਦੇ ਕ੍ਰੋਧ ਦਾ ਪਿਆਲਾ ਪੀਣ।