18ਉਹ ਹਵਾ ਦੀ ਉਡਾਈ ਹੋਈ ਤੂੜੀ ਵਰਗੇ ਹਨ, ਅਤੇ ਕੱਖ ਵਾਂਙੁ ਜਿਸਨੂੰ ਹਨੇਰੀ ਉਡਾ ਲੈ ਜਾਂਦੀ ਹੈ?
19ਇਹ ਕਿਹਾ ਜਾਂਦਾ ਹੈ, ‘ਪਰਮੇਸ਼ਵਰ ਦੁਸ਼ਟਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਲਈ ਰੱਖ ਛੱਡਦਾ ਹੈ।’ ਉਹ ਦੁਸ਼ਟਾਂ ਨੂੰ ਬਦਲਾ ਦੇਵੇ, ਤਾਂ ਜੋ ਉਹ ਖੁਦ ਇਸਦਾ ਅਨੁਭਵ ਕਰਨ!
20ਉਹਨਾਂ ਦੀਆਂ ਆਪਣੀਆਂ ਅੱਖਾਂ ਉਹਨਾਂ ਦੀ ਤਬਾਹੀ ਨੂੰ ਵੇਖਣ; ਉਹ ਸਰਵਸ਼ਕਤੀਮਾਨ ਦੇ ਕ੍ਰੋਧ ਦਾ ਪਿਆਲਾ ਪੀਣ।
21ਉਹਨਾਂ ਨੂੰ ਉਹਨਾਂ ਪਰਿਵਾਰਾਂ ਦੀ ਕੀ ਪਰਵਾਹ ਹੈ ਜਿਹਨਾਂ ਨੂੰ ਉਹ ਪਿੱਛੇ ਛੱਡ ਜਾਂਦੇ ਹਨ ਜਦੋਂ ਉਹਨਾਂ ਦਾ ਸਮਾਂ ਪੂਰਾ ਹੋ ਜਾਂਦਾ ਹੈ?
22“ਕੀ ਕੋਈ ਪਰਮੇਸ਼ਵਰ ਨੂੰ ਗਿਆਨ ਸਿਖਾ ਸਕਦਾ ਹੈ, ਕਿਉਂਕਿ ਉਹ ਸਭ ਤੋਂ ਉੱਚੇ ਦਾ ਨਿਆਂ ਕਰਦਾ ਹੈ?