ਅੱਯੋਬ 21

ਇਹ ਕਿਹਾ ਜਾਂਦਾ ਹੈ, ‘ਪਰਮੇਸ਼ਵਰ ਦੁਸ਼ਟਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਲਈ ਰੱਖ ਛੱਡਦਾ ਹੈ।’ ਉਹ ਦੁਸ਼ਟਾਂ ਨੂੰ ਬਦਲਾ ਦੇਵੇ, ਤਾਂ ਜੋ ਉਹ ਖੁਦ ਇਸਦਾ ਅਨੁਭਵ ਕਰਨ!

Job 21:19 (UKJV) God lays up his iniquity for his children: he rewards him, and he shall know it.

17“ਫਿਰ ਵੀ ਦੁਸ਼ਟਾਂ ਦਾ ਦੀਵਾ ਕਿੰਨੀ ਵਾਰ ਬੁਝਦਾ ਹੈ? ਉਹਨਾਂ ਉੱਤੇ ਕਿੰਨੀ ਵਾਰ ਬਿਪਤਾ ਆਉਂਦੀ ਹੈ, ਜਦ ਪਰਮੇਸ਼ਵਰ ਆਪਣੇ ਕ੍ਰੋਧ ਨਾਲ ਉਹਨਾਂ ਦੇ ਹਿੱਸੇ ਵਿੱਚ ਦੁੱਖ ਵੰਡਦਾ ਹੈ?

18ਉਹ ਹਵਾ ਦੀ ਉਡਾਈ ਹੋਈ ਤੂੜੀ ਵਰਗੇ ਹਨ, ਅਤੇ ਕੱਖ ਵਾਂਙੁ ਜਿਸਨੂੰ ਹਨੇਰੀ ਉਡਾ ਲੈ ਜਾਂਦੀ ਹੈ?

19ਇਹ ਕਿਹਾ ਜਾਂਦਾ ਹੈ, ‘ਪਰਮੇਸ਼ਵਰ ਦੁਸ਼ਟਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਲਈ ਰੱਖ ਛੱਡਦਾ ਹੈ।’ ਉਹ ਦੁਸ਼ਟਾਂ ਨੂੰ ਬਦਲਾ ਦੇਵੇ, ਤਾਂ ਜੋ ਉਹ ਖੁਦ ਇਸਦਾ ਅਨੁਭਵ ਕਰਨ!

20ਉਹਨਾਂ ਦੀਆਂ ਆਪਣੀਆਂ ਅੱਖਾਂ ਉਹਨਾਂ ਦੀ ਤਬਾਹੀ ਨੂੰ ਵੇਖਣ; ਉਹ ਸਰਵਸ਼ਕਤੀਮਾਨ ਦੇ ਕ੍ਰੋਧ ਦਾ ਪਿਆਲਾ ਪੀਣ।

21ਉਹਨਾਂ ਨੂੰ ਉਹਨਾਂ ਪਰਿਵਾਰਾਂ ਦੀ ਕੀ ਪਰਵਾਹ ਹੈ ਜਿਹਨਾਂ ਨੂੰ ਉਹ ਪਿੱਛੇ ਛੱਡ ਜਾਂਦੇ ਹਨ ਜਦੋਂ ਉਹਨਾਂ ਦਾ ਸਮਾਂ ਪੂਰਾ ਹੋ ਜਾਂਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.