22“ਕੀ ਕੋਈ ਪਰਮੇਸ਼ਵਰ ਨੂੰ ਗਿਆਨ ਸਿਖਾ ਸਕਦਾ ਹੈ, ਕਿਉਂਕਿ ਉਹ ਸਭ ਤੋਂ ਉੱਚੇ ਦਾ ਨਿਆਂ ਕਰਦਾ ਹੈ?
23ਇੱਕ ਵਿਅਕਤੀ ਪੂਰੇ ਜੋਸ਼ ਵਿੱਚ ਮਰਦਾ ਹੈ, ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਰਾਮ ਨਾਲ,
24ਜਿਸ ਦੇ ਸਰੀਰ ਵਿੱਚ ਚਰਬੀ ਹੈ, ਅਤੇ ਗੁੱਦੇ ਨਾਲ ਭਰਪੂਰ ਹੱਡੀਆਂ ਹਨ।
25ਅਤੇ ਕੋਈ ਆਤਮਾ ਦੀ ਕੁੜੱਤਣ ਵਿੱਚ ਮਰ ਜਾਂਦਾ ਹੈ, ਅਤੇ ਉਸ ਨੇ ਕਿਸੇ ਵੀ ਚੰਗੀ ਚੀਜ਼ ਦਾ ਆਨੰਦ ਨਹੀਂ ਮਾਣਿਆ ਹੁੰਦਾ।
26ਨਾਲ-ਨਾਲ ਉਹ ਮਿੱਟੀ ਵਿੱਚ ਰਲ ਜਾਂਦੇ ਹਨ, ਅਤੇ ਕੀੜੇ ਦੋਹਾਂ ਨੂੰ ਢੱਕ ਲੈਂਦੇ ਹਨ।