23ਇੱਕ ਵਿਅਕਤੀ ਪੂਰੇ ਜੋਸ਼ ਵਿੱਚ ਮਰਦਾ ਹੈ, ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਰਾਮ ਨਾਲ,
24ਜਿਸ ਦੇ ਸਰੀਰ ਵਿੱਚ ਚਰਬੀ ਹੈ, ਅਤੇ ਗੁੱਦੇ ਨਾਲ ਭਰਪੂਰ ਹੱਡੀਆਂ ਹਨ।
25ਅਤੇ ਕੋਈ ਆਤਮਾ ਦੀ ਕੁੜੱਤਣ ਵਿੱਚ ਮਰ ਜਾਂਦਾ ਹੈ, ਅਤੇ ਉਸ ਨੇ ਕਿਸੇ ਵੀ ਚੰਗੀ ਚੀਜ਼ ਦਾ ਆਨੰਦ ਨਹੀਂ ਮਾਣਿਆ ਹੁੰਦਾ।
26ਨਾਲ-ਨਾਲ ਉਹ ਮਿੱਟੀ ਵਿੱਚ ਰਲ ਜਾਂਦੇ ਹਨ, ਅਤੇ ਕੀੜੇ ਦੋਹਾਂ ਨੂੰ ਢੱਕ ਲੈਂਦੇ ਹਨ।
27“ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ, ਉਹ ਯੋਜਨਾਵਾਂ ਜਿਨ੍ਹਾਂ ਦੁਆਰਾ ਤੁਸੀਂ ਮੈਨੂੰ ਗਲਤ ਕਰ ਰਹੇ ਹੋ।