5ਮੇਰੇ ਵੱਲ ਦੇਖੋ ਅਤੇ ਘਬਰਾਓ; ਆਪਣੇ ਮੂੰਹ ਉੱਤੇ ਆਪਣਾ ਹੱਥ ਰੱਖੋ।
6ਜਦੋਂ ਮੈਂ ਇਸ ਬਾਰੇ ਸੋਚਦਾ ਹਾਂ, ਮੈਂ ਘਬਰਾ ਜਾਂਦਾ ਹਾਂ; ਕੰਬਣੀ ਮੇਰੇ ਸਰੀਰ ਨੂੰ ਫੜ ਲੈਂਦੀ ਹੈ।
7ਦੁਸ਼ਟ ਕਿਉਂ ਜਿਉਂਦੇ ਰਹਿੰਦੇ ਹਨ? ਜਦ ਉਹ ਬੁੱਢੇ ਹੋ ਜਾਂਦੇ ਹਨ ਤਾਂ ਵੀ ਸ਼ਕਤੀ ਵਿੱਚ ਵਧਦੇ ਜਾਂਦੇ ਹਨ
8ਉਹ ਆਪਣੇ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਸਥਾਪਤ ਦੇਖਦੇ ਹਨ, ਉਹਨਾਂ ਦੀ ਔਲਾਦ ਉਹਨਾਂ ਦੀਆਂ ਅੱਖਾਂ ਸਾਹਮਣੇ ਦਿੜ੍ਹ ਹੋ ਜਾਦੀ ਹੈ।
9ਉਹਨਾਂ ਦੇ ਘਰ ਸੁਰੱਖਿਅਤ ਅਤੇ ਡਰ ਤੋਂ ਮੁਕਤ ਹਨ; ਪਰਮੇਸ਼ਵਰ ਦੀ ਸੋਟੀ ਉਹਨਾਂ ਉੱਤੇ ਨਹੀਂ ਹੈ।