ਅੱਯੋਬ 23

“ਪਰ ਪਰਮੇਸ਼ਵਰ ਇਕੱਲਾ ਖੜ੍ਹਾ ਹੈ ਅਤੇ ਕੌਣ ਉਸਦਾ ਵਿਰੋਧ ਕਰ ਸਕਦਾ ਹੈ? ਉਹ ਜੋ ਚਾਹੁੰਦਾ ਹੈ ਉਹ ਕਰਦਾ ਹੈ।

Job 23:13 (UKJV) But he is in one mind, and who can turn him? and what his soul desires, even that he does.

11ਮੇਰੇ ਪੈਰਾਂ ਨੇ ਉਸ ਦੇ ਕਦਮਾਂ ਦੀ ਪਾਲਣਾ ਕੀਤੀ ਹੈ; ਮੈਂ ਬਿਨਾਂ ਮੁੜੇ ਉਹ ਦੇ ਰਾਹ ਤੁਰਿਆ ਰਿਹਾ।

12ਮੈਂ ਉਸ ਦੇ ਬੁੱਲ੍ਹਾਂ ਦੇ ਹੁਕਮਾਂ ਤੋਂ ਨਹੀਂ ਹਟਿਆ; ਮੈਂ ਉਸ ਦੇ ਮੂੰਹ ਦੇ ਬਚਨਾਂ ਨੂੰ ਆਪਣੀ ਰੋਜ਼ੀ ਰੋਟੀ ਨਾਲੋਂ ਵੱਧ ਕੀਮਤੀ ਰੱਖਿਆ ਹੈ।

13“ਪਰ ਪਰਮੇਸ਼ਵਰ ਇਕੱਲਾ ਖੜ੍ਹਾ ਹੈ ਅਤੇ ਕੌਣ ਉਸਦਾ ਵਿਰੋਧ ਕਰ ਸਕਦਾ ਹੈ? ਉਹ ਜੋ ਚਾਹੁੰਦਾ ਹੈ ਉਹ ਕਰਦਾ ਹੈ।

14ਉਹ ਮੇਰੇ ਵਿਰੁੱਧ ਆਪਣਾ ਫ਼ਰਮਾਨ ਲਾਗੂ ਕਰਦਾ ਹੈ, ਅਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਉਸ ਕੋਲ ਅਜੇ ਵੀ ਹਨ।

15ਇਸ ਲਈ ਮੈਂ ਉਸ ਦੇ ਅੱਗੇ ਡਰਦਾ ਹਾਂ; ਜਦੋਂ ਮੈਂ ਇਹ ਸਭ ਸੋਚਦਾ ਹਾਂ, ਮੈਂ ਉਸ ਤੋਂ ਡਰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.