ਅੱਯੋਬ 23

ਮੇਰੇ ਪੈਰਾਂ ਨੇ ਉਸ ਦੇ ਕਦਮਾਂ ਦੀ ਪਾਲਣਾ ਕੀਤੀ ਹੈ; ਮੈਂ ਬਿਨਾਂ ਮੁੜੇ ਉਹ ਦੇ ਰਾਹ ਤੁਰਿਆ ਰਿਹਾ।

Job 23:11 (UKJV) My foot has held his steps, his way have I kept, and not declined.

9ਜਦੋਂ ਉਹ ਉੱਤਰ ਵਿੱਚ ਕੰਮ ਤੇ ਹੁੰਦਾ ਹੈ, ਮੈਂ ਉਸਨੂੰ ਨਹੀਂ ਦੇਖਦਾ; ਜਦੋਂ ਉਹ ਦੱਖਣ ਵੱਲ ਮੁੜਦਾ ਹੈ, ਤਾਂ ਮੈਨੂੰ ਉਸ ਦੀ ਕੋਈ ਝਲਕ ਨਹੀਂ ਮਿਲਦੀ।

10ਪਰ ਉਹ ਮੇਰੇ ਰਾਹਾਂ ਨੂੰ ਜਾਣਦਾ ਹੈ; ਜਦੋਂ ਉਸ ਨੇ ਮੈਨੂੰ ਪਰਖਿਆ, ਮੈਂ ਸੋਨੇ ਵਾਂਗੂੰ ਬਾਹਰ ਆਵਾਂਗਾ।

11ਮੇਰੇ ਪੈਰਾਂ ਨੇ ਉਸ ਦੇ ਕਦਮਾਂ ਦੀ ਪਾਲਣਾ ਕੀਤੀ ਹੈ; ਮੈਂ ਬਿਨਾਂ ਮੁੜੇ ਉਹ ਦੇ ਰਾਹ ਤੁਰਿਆ ਰਿਹਾ।

12ਮੈਂ ਉਸ ਦੇ ਬੁੱਲ੍ਹਾਂ ਦੇ ਹੁਕਮਾਂ ਤੋਂ ਨਹੀਂ ਹਟਿਆ; ਮੈਂ ਉਸ ਦੇ ਮੂੰਹ ਦੇ ਬਚਨਾਂ ਨੂੰ ਆਪਣੀ ਰੋਜ਼ੀ ਰੋਟੀ ਨਾਲੋਂ ਵੱਧ ਕੀਮਤੀ ਰੱਖਿਆ ਹੈ।

13“ਪਰ ਪਰਮੇਸ਼ਵਰ ਇਕੱਲਾ ਖੜ੍ਹਾ ਹੈ ਅਤੇ ਕੌਣ ਉਸਦਾ ਵਿਰੋਧ ਕਰ ਸਕਦਾ ਹੈ? ਉਹ ਜੋ ਚਾਹੁੰਦਾ ਹੈ ਉਹ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.