ਅੱਯੋਬ 23

ਜਦੋਂ ਉਹ ਉੱਤਰ ਵਿੱਚ ਕੰਮ ਤੇ ਹੁੰਦਾ ਹੈ, ਮੈਂ ਉਸਨੂੰ ਨਹੀਂ ਦੇਖਦਾ; ਜਦੋਂ ਉਹ ਦੱਖਣ ਵੱਲ ਮੁੜਦਾ ਹੈ, ਤਾਂ ਮੈਨੂੰ ਉਸ ਦੀ ਕੋਈ ਝਲਕ ਨਹੀਂ ਮਿਲਦੀ।

Job 23:9 (UKJV) On the left hand, where he does work, but I cannot behold him: he hides himself on the right hand, that I cannot see him:

7ਉੱਥੇ ਨੇਕ ਜਨ ਉਸਦੇ ਨਾਲ ਵਾਦ-ਵਿਵਾਦ ਕਰਦੇ ਹਨ, ਅਤੇ ਉੱਥੇ ਮੈਂ ਆਪਣੇ ਨਿਆਂਕਾਰ ਤੋਂ ਸਦਾ ਲਈ ਛੁਟਕਾਰਾ ਪਾਵਾਂਗਾ।

8“ਪਰ ਜੇ ਮੈਂ ਪੂਰਬ ਵੱਲ ਜਾਵਾਂ, ਤਾਂ ਉਹ ਉੱਥੇ ਨਹੀਂ ਹੈ; ਜੇ ਮੈਂ ਪੱਛਮ ਵੱਲ ਜਾਵਾਂ, ਤਾਂ ਮੈਨੂੰ ਉਹ ਨਹੀਂ ਮਿਲਦਾ।

9ਜਦੋਂ ਉਹ ਉੱਤਰ ਵਿੱਚ ਕੰਮ ਤੇ ਹੁੰਦਾ ਹੈ, ਮੈਂ ਉਸਨੂੰ ਨਹੀਂ ਦੇਖਦਾ; ਜਦੋਂ ਉਹ ਦੱਖਣ ਵੱਲ ਮੁੜਦਾ ਹੈ, ਤਾਂ ਮੈਨੂੰ ਉਸ ਦੀ ਕੋਈ ਝਲਕ ਨਹੀਂ ਮਿਲਦੀ।

10ਪਰ ਉਹ ਮੇਰੇ ਰਾਹਾਂ ਨੂੰ ਜਾਣਦਾ ਹੈ; ਜਦੋਂ ਉਸ ਨੇ ਮੈਨੂੰ ਪਰਖਿਆ, ਮੈਂ ਸੋਨੇ ਵਾਂਗੂੰ ਬਾਹਰ ਆਵਾਂਗਾ।

11ਮੇਰੇ ਪੈਰਾਂ ਨੇ ਉਸ ਦੇ ਕਦਮਾਂ ਦੀ ਪਾਲਣਾ ਕੀਤੀ ਹੈ; ਮੈਂ ਬਿਨਾਂ ਮੁੜੇ ਉਹ ਦੇ ਰਾਹ ਤੁਰਿਆ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.