8“ਪਰ ਜੇ ਮੈਂ ਪੂਰਬ ਵੱਲ ਜਾਵਾਂ, ਤਾਂ ਉਹ ਉੱਥੇ ਨਹੀਂ ਹੈ; ਜੇ ਮੈਂ ਪੱਛਮ ਵੱਲ ਜਾਵਾਂ, ਤਾਂ ਮੈਨੂੰ ਉਹ ਨਹੀਂ ਮਿਲਦਾ।
9ਜਦੋਂ ਉਹ ਉੱਤਰ ਵਿੱਚ ਕੰਮ ਤੇ ਹੁੰਦਾ ਹੈ, ਮੈਂ ਉਸਨੂੰ ਨਹੀਂ ਦੇਖਦਾ; ਜਦੋਂ ਉਹ ਦੱਖਣ ਵੱਲ ਮੁੜਦਾ ਹੈ, ਤਾਂ ਮੈਨੂੰ ਉਸ ਦੀ ਕੋਈ ਝਲਕ ਨਹੀਂ ਮਿਲਦੀ।
10ਪਰ ਉਹ ਮੇਰੇ ਰਾਹਾਂ ਨੂੰ ਜਾਣਦਾ ਹੈ; ਜਦੋਂ ਉਸ ਨੇ ਮੈਨੂੰ ਪਰਖਿਆ, ਮੈਂ ਸੋਨੇ ਵਾਂਗੂੰ ਬਾਹਰ ਆਵਾਂਗਾ।
11ਮੇਰੇ ਪੈਰਾਂ ਨੇ ਉਸ ਦੇ ਕਦਮਾਂ ਦੀ ਪਾਲਣਾ ਕੀਤੀ ਹੈ; ਮੈਂ ਬਿਨਾਂ ਮੁੜੇ ਉਹ ਦੇ ਰਾਹ ਤੁਰਿਆ ਰਿਹਾ।
12ਮੈਂ ਉਸ ਦੇ ਬੁੱਲ੍ਹਾਂ ਦੇ ਹੁਕਮਾਂ ਤੋਂ ਨਹੀਂ ਹਟਿਆ; ਮੈਂ ਉਸ ਦੇ ਮੂੰਹ ਦੇ ਬਚਨਾਂ ਨੂੰ ਆਪਣੀ ਰੋਜ਼ੀ ਰੋਟੀ ਨਾਲੋਂ ਵੱਧ ਕੀਮਤੀ ਰੱਖਿਆ ਹੈ।