ਅੱਯੋਬ 24

ਹੋ ਸਕਦਾ ਹੈ ਕਿ ਉਹ ਉਹਨਾਂ ਨੂੰ ਸੁਰੱਖਿਆ ਦੀ ਭਾਵਨਾ ਨਾਲ ਆਰਾਮ ਕਰਨ ਦੇਵੇ, ਪਰ ਉਸਦੀ ਨਜ਼ਰ ਉਹਨਾਂ ਦੇ ਰਾਹਾਂ ਤੇ ਹੈ।

Job 24:23 (UKJV) Though it be given him to be in safety, whereon he rests; yet his eyes are upon their ways.

21ਉਹ ਬਾਂਝ ਅਤੇ ਬੇ-ਔਲਾਦ ਤੀਵੀਂ ਦਾ ਸ਼ਿਕਾਰ ਕਰਦੇ ਹਨ, ਅਤੇ ਵਿਧਵਾ ਉੱਤੇ ਕੋਈ ਮਿਹਰਬਾਨੀ ਨਹੀਂ ਕਰਦੇ।

22ਪਰ ਪਰਮੇਸ਼ਵਰ ਬਲਵਾਨਾਂ ਨੂੰ ਆਪਣੀ ਸ਼ਕਤੀ ਨਾਲ ਖਿੱਚ ਲੈਂਦਾ ਹੈ। ਭਾਵੇਂ ਉਹ ਸਥਾਪਿਤ ਹੋ ਜਾਣ, ਉਹਨਾਂ ਨੂੰ ਜੀਵਨ ਦਾ ਕੋਈ ਭਰੋਸਾ ਨਹੀਂ ਹੈ।

23ਹੋ ਸਕਦਾ ਹੈ ਕਿ ਉਹ ਉਹਨਾਂ ਨੂੰ ਸੁਰੱਖਿਆ ਦੀ ਭਾਵਨਾ ਨਾਲ ਆਰਾਮ ਕਰਨ ਦੇਵੇ, ਪਰ ਉਸਦੀ ਨਜ਼ਰ ਉਹਨਾਂ ਦੇ ਰਾਹਾਂ ਤੇ ਹੈ।

24ਥੋੜੇ ਸਮੇਂ ਲਈ ਉਹ ਉੱਚੇ ਹੁੰਦੇ ਹਨ, ਅਤੇ ਫਿਰ ਉਹ ਚਲੇ ਜਾਂਦੇ ਹਨ; ਉਹ ਸਭਨਾਂ ਵਾਂਗ ਨੀਵੇਂ ਅਤੇ ਇਕੱਠੇ ਕੀਤੇ ਜਾਂਦੇ ਹਨ; ਉਹ ਦਾਣੇ ਦੇ ਸਿਰਾਂ ਵਾਂਗ ਵੱਢੇ ਜਾਂਦੇ ਹਨ।

25“ਜੇ ਅਜਿਹਾ ਨਹੀਂ ਹੈ, ਤਾਂ ਕੌਣ ਮੈਨੂੰ ਝੂਠਾ ਸਾਬਤ ਕਰ ਸਕਦਾ ਹੈ ਅਤੇ ਮੇਰੇ ਸ਼ਬਦਾਂ ਨੂੰ ਘਟਾ ਸਕਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.