20ਕੁੱਖ ਉਹਨਾਂ ਨੂੰ ਭੁੱਲ ਜਾਂਦੀ ਹੈ, ਕੀੜੇ ਉਹਨਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ; ਦੁਸ਼ਟਾਂ ਨੂੰ ਹੁਣ ਚੇਤੇ ਨਹੀਂ ਰੱਖਿਆ ਜਾਂਦਾ ਪਰ ਉਹ ਰੁੱਖ ਵਾਂਗ ਟੁੱਟ ਜਾਂਦੇ ਹਨ।
21ਉਹ ਬਾਂਝ ਅਤੇ ਬੇ-ਔਲਾਦ ਤੀਵੀਂ ਦਾ ਸ਼ਿਕਾਰ ਕਰਦੇ ਹਨ, ਅਤੇ ਵਿਧਵਾ ਉੱਤੇ ਕੋਈ ਮਿਹਰਬਾਨੀ ਨਹੀਂ ਕਰਦੇ।
22ਪਰ ਪਰਮੇਸ਼ਵਰ ਬਲਵਾਨਾਂ ਨੂੰ ਆਪਣੀ ਸ਼ਕਤੀ ਨਾਲ ਖਿੱਚ ਲੈਂਦਾ ਹੈ। ਭਾਵੇਂ ਉਹ ਸਥਾਪਿਤ ਹੋ ਜਾਣ, ਉਹਨਾਂ ਨੂੰ ਜੀਵਨ ਦਾ ਕੋਈ ਭਰੋਸਾ ਨਹੀਂ ਹੈ।
23ਹੋ ਸਕਦਾ ਹੈ ਕਿ ਉਹ ਉਹਨਾਂ ਨੂੰ ਸੁਰੱਖਿਆ ਦੀ ਭਾਵਨਾ ਨਾਲ ਆਰਾਮ ਕਰਨ ਦੇਵੇ, ਪਰ ਉਸਦੀ ਨਜ਼ਰ ਉਹਨਾਂ ਦੇ ਰਾਹਾਂ ਤੇ ਹੈ।
24ਥੋੜੇ ਸਮੇਂ ਲਈ ਉਹ ਉੱਚੇ ਹੁੰਦੇ ਹਨ, ਅਤੇ ਫਿਰ ਉਹ ਚਲੇ ਜਾਂਦੇ ਹਨ; ਉਹ ਸਭਨਾਂ ਵਾਂਗ ਨੀਵੇਂ ਅਤੇ ਇਕੱਠੇ ਕੀਤੇ ਜਾਂਦੇ ਹਨ; ਉਹ ਦਾਣੇ ਦੇ ਸਿਰਾਂ ਵਾਂਗ ਵੱਢੇ ਜਾਂਦੇ ਹਨ।