18“ਫਿਰ ਵੀ ਉਹ ਪਾਣੀ ਦੀ ਸਤ੍ਹਾ ਉੱਤੇ ਝੱਗ ਹਨ; ਉਹਨਾਂ ਦੀ ਧਰਤੀ ਦਾ ਹਿੱਸਾ ਸਰਾਪਿਆ ਗਿਆ ਹੈ, ਤਾਂ ਜੋ ਕੋਈ ਅੰਗੂਰੀ ਬਾਗਾਂ ਵਿੱਚ ਨਾ ਜਾਵੇ।
19ਜਿਵੇਂ ਗਰਮੀ ਅਤੇ ਸੋਕਾ ਪਿਘਲੀ ਹੋਈ ਬਰਫ਼ ਨੂੰ ਖੋਹ ਲੈਂਦੇ ਹਨ, ਉਸੇ ਤਰ੍ਹਾਂ ਕਬਰ ਉਹਨਾਂ ਨੂੰ ਖੋਹ ਲੈਂਦੀ ਹੈ ਜਿਨ੍ਹਾਂ ਨੇ ਪਾਪ ਕੀਤਾ ਹੈ।
20ਕੁੱਖ ਉਹਨਾਂ ਨੂੰ ਭੁੱਲ ਜਾਂਦੀ ਹੈ, ਕੀੜੇ ਉਹਨਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ; ਦੁਸ਼ਟਾਂ ਨੂੰ ਹੁਣ ਚੇਤੇ ਨਹੀਂ ਰੱਖਿਆ ਜਾਂਦਾ ਪਰ ਉਹ ਰੁੱਖ ਵਾਂਗ ਟੁੱਟ ਜਾਂਦੇ ਹਨ।
21ਉਹ ਬਾਂਝ ਅਤੇ ਬੇ-ਔਲਾਦ ਤੀਵੀਂ ਦਾ ਸ਼ਿਕਾਰ ਕਰਦੇ ਹਨ, ਅਤੇ ਵਿਧਵਾ ਉੱਤੇ ਕੋਈ ਮਿਹਰਬਾਨੀ ਨਹੀਂ ਕਰਦੇ।
22ਪਰ ਪਰਮੇਸ਼ਵਰ ਬਲਵਾਨਾਂ ਨੂੰ ਆਪਣੀ ਸ਼ਕਤੀ ਨਾਲ ਖਿੱਚ ਲੈਂਦਾ ਹੈ। ਭਾਵੇਂ ਉਹ ਸਥਾਪਿਤ ਹੋ ਜਾਣ, ਉਹਨਾਂ ਨੂੰ ਜੀਵਨ ਦਾ ਕੋਈ ਭਰੋਸਾ ਨਹੀਂ ਹੈ।