17ਉਹਨਾਂ ਸਾਰਿਆਂ ਲਈ, ਅੱਧੀ ਰਾਤ ਉਹਨਾਂ ਦੀ ਸਵੇਰ ਹੈ; ਉਹ ਹਨੇਰੇ ਦੇ ਦਹਿਸ਼ਤ ਨਾਲ ਦੋਸਤੀ ਕਰਦੇ ਹਨ।
18“ਫਿਰ ਵੀ ਉਹ ਪਾਣੀ ਦੀ ਸਤ੍ਹਾ ਉੱਤੇ ਝੱਗ ਹਨ; ਉਹਨਾਂ ਦੀ ਧਰਤੀ ਦਾ ਹਿੱਸਾ ਸਰਾਪਿਆ ਗਿਆ ਹੈ, ਤਾਂ ਜੋ ਕੋਈ ਅੰਗੂਰੀ ਬਾਗਾਂ ਵਿੱਚ ਨਾ ਜਾਵੇ।
19ਜਿਵੇਂ ਗਰਮੀ ਅਤੇ ਸੋਕਾ ਪਿਘਲੀ ਹੋਈ ਬਰਫ਼ ਨੂੰ ਖੋਹ ਲੈਂਦੇ ਹਨ, ਉਸੇ ਤਰ੍ਹਾਂ ਕਬਰ ਉਹਨਾਂ ਨੂੰ ਖੋਹ ਲੈਂਦੀ ਹੈ ਜਿਨ੍ਹਾਂ ਨੇ ਪਾਪ ਕੀਤਾ ਹੈ।
20ਕੁੱਖ ਉਹਨਾਂ ਨੂੰ ਭੁੱਲ ਜਾਂਦੀ ਹੈ, ਕੀੜੇ ਉਹਨਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ; ਦੁਸ਼ਟਾਂ ਨੂੰ ਹੁਣ ਚੇਤੇ ਨਹੀਂ ਰੱਖਿਆ ਜਾਂਦਾ ਪਰ ਉਹ ਰੁੱਖ ਵਾਂਗ ਟੁੱਟ ਜਾਂਦੇ ਹਨ।
21ਉਹ ਬਾਂਝ ਅਤੇ ਬੇ-ਔਲਾਦ ਤੀਵੀਂ ਦਾ ਸ਼ਿਕਾਰ ਕਰਦੇ ਹਨ, ਅਤੇ ਵਿਧਵਾ ਉੱਤੇ ਕੋਈ ਮਿਹਰਬਾਨੀ ਨਹੀਂ ਕਰਦੇ।